17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਤੇਜ਼ ਰਫ਼ਤਾਰ ਟਿੱਪਰ ਚਲਾਉਣ ਦੇ ਦੋਸ਼ ਹੇਠ ਡਰਾਈਵਰ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 04-03-2026
ਗੁਰਦਾਸਪੁਰ, 3 ਮਾਰਚ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਪੁਲਿਸ ਵਲੋਂ ਤੇਜ਼ ਰਫ਼ਤਾਰ ਟਿੱਪਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਘੱਲੂਘਾਰਾ ਮੋੜ ਕੋਲ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਟਿੱਪਰ ਨੰਬਰ ਪੀ.ਬੀ.05.ਏ.ਐਨ.8723 ਜੋ ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਿਹਾ ਸੀ ਅਤੇ ਟਿੱਪਰ ਚਾਲਕ ਤੇਜ ਰਫ਼ਤਾਰ ਤੇ ਲਾਪਰਵਾਹੀ ਨਾਲ ਟਿੱਪਰ ਚਲਾ ਰਿਹਾ ਸੀ | ਪੁਲਿਸ ਵਲੋਂ ਉਕਤ ਟਿੱਪਰ ਚਾਲਕ ਨੰੂ ਰੋਕ ਕੇ ਪੁੱਛਗਿੱਛ ਕੀਤੀ ਗਈ | ਜਿਸ ਦੀ ਪਹਿਚਾਣ ਗੁਰਜਿੰਦਰ ਸਿੰਘ ਵਾਸੀ ਕਤਲੇ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ | ਸ਼ਾਲਾ ਪੁਲਿਸ ਨੇ ਤੇਜ਼ ਰਫ਼ਤਾਰ ਵਾਹਨ ਚਲਾ ਕੇ ਜਨਤਕ ਸੁਰੱਖਿਆ ਨੰੂ ਖ਼ਤਰੇ ਵਿਚ ਪਾਉਣ ਦੇ ਦੋਸ਼ ਹੇਠ ਉਕਤ ਡਰਾਈਵਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤ ਦੀ ਧਾਰਾ 281 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ ਬਕਾਏ ਲੈਣ ਲਈ ਚੰਡੀਗੜ੍ਹ ਧਰਨੇ 'ਚ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ ਪੈਨਸ਼ਨਰ-ਸੁਰਿੰਦਰ ਪੱਪੂ ਅਗਲੀ ਖ਼ਬਰ ਪੰਜਾਬ 'ਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਚਿੰਤਾ ਦਾ ਵਿਸ਼ਾ- ਯਸ਼ਪਾਲ ਕੁੰਡਲ
Ad Position 24