17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਟਾਲਾ ਪੁਲਿਸ ਵਲੋਂ ਹੈਰੋਇਨ ਸਮੇਤ ਵੱਖ-ਵੱਖ ਮਾਮਲਿਆਂ ਵਿਚ 8 ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 04-03-2026
ਬਟਾਲਾ, 3 ਮਾਰਚ (ਸਤਿੰਦਰ ਸਿੰਘ)-ਪੁਲਿਸ ਜ਼ਿਲ੍ਹਾ ਬਟਾਲਾ ਆਧੀਨ ਆਉਂਦੇ ਥਾਣਾ ਸਿਟੀ ਦੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਵੱਖ-ਵੱਖ ਮਾਮਲਿਆਂ ਵਿਚ 8 ਨੌਜਵਾਨਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਸਤਨਾਮ ਸਿੰਘ ਨੇ ਥਾਣੇ ਵਿਚ 21 ਜਨਵਰੀ 2026 ਦੇ ਦਰਜ ਮਾਮਲੇ ਤਹਿਤ ਇਕ ਮੋਬਾਇਲ ਫੋਨ ਵੀਵੋ, 103 ਗ੍ਰਾਮ ਹੈਰੋਇਨ, ਇਕ ਵਰਨਾ ਕਾਰ, 5300 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ, ਜਿਸ ਦੇ ਲੋੜੀਂਦੇ ਬਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਜੀਤ ਸਿੰਘ ਵਾਸੀ ਕਲਾਨੌਰ ਨੂੰ ਕਾਬੂ ਕੀਤਾ ਗਿਆ ਹੈ, ਜਿਸ ਦਾ ਮਾਣਯੋਗ ਅਦਾਲਤ ਪਾਸੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੀਤੀ 28 ਫਰਵਰੀ ਨੂੰ ਐਨ.ਡੀ.ਪੀ.ਐਸ. ਐਕਟ ਮਾਮਲੇ 'ਚ ਜਾਫਰ ਪੁੱਤਰ ਰਾਜੂ ਵਾਸੀ ਗੱੁਜਰਪੁਰਾ ਡਾਕਖਾਨਾ ਭੰਗਾਲੀ ਜ਼ਿਲ੍ਹਾ ਅੰਮਿ੍ਤਸਰ ਨੂੰ ਗਿ੍ਫਤਾਰ ਕੀਤਾ, ਜਿਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਦਾ 2 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ | ਐਸ.ਐਸ.ਓ. ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਹੌਲਦਾਰ ਪਵਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਬਰਫ ਵਾਲਾ ਕਾਰਖਾਨਾ ਬੈਂਕ ਕਾਲੋਨੀ ਤੋਂ 4 ਨੌਜਵਾਨਾਂ ਰਮਨ ਪੁੱਤਰ ਸਰਦਾਰੀ ਲਾਲ ਵਾਸੀ ਕਾਦੀਆਂ ਚੁੰਗੀ ਧਰਮਪੁਰਾ ਕਾਲੋਨੀ, ਆਕਾਸ਼ ਧੀਰ ਪੁੱਤਰ ਰਵਿੰਦਰ ਕੁਮਾਰ ਵਾਸੀ ਪੁਰੀਆਂ ਮਹੁੱਲਾ, ਸ਼ਿਵਮ ਉਰਫ ਸ਼ਿਸੂ ਪੁੱਤਰ ਮੰਗਲ ਕੁਮਾਰ ਤੇ ਤਰੁਣ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀਆਨ ਸੇਖੜੀਆਂ ਮੁਹੱਲਾ ਬਟਾਲਾ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਹੈਰੋਇਨ ਦੀ ਕਾਲਖ ਨਾਲ ਲਿਬੜੀਆਂ 2 ਪੰਨੀਆਂ, 2 ਲਾਈਟਰ, 2 ਨੋਟ ਦਸ-ਦਸ ਰੁਪਏ ਦੇ ਬਰਾਮਦ ਕੀਤੇ ਗਏ | ਐਸ.ਐਚ.ਓ ਨੇ ਅੱਗੇ ਦੱਸਿਆ ਕਿ ਉਕਤ ਚਾਰਾਂ ਖਿਲਾਫ ਥਾਣਾ ਸਿਟੀ ਵਿਚ ਐਨ.ਡੀ.ਪੀ.ਐਸ. ਐਕਟ ਦੀ ਬਣਦੀ ਧਾਰਾ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਸੁਖਜਿੰਦਰ ਸਿੰਘ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਏ.ਐਸ.ਆਈ. ਸਤਨਾਮ ਸਿੰਘ ਨੇ ਬੀਤੇ ਕੱਲ੍ਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਬਰਫ ਵਾਲਾ ਕਾਰਖਾਨਾ ਬੈਂਕ ਕਾਲੋਨੀ ਤੋਂ 2 ਨੌਜਵਾਨਾਂ ਰਾਹੁਲ ਚੰਡੋਕ ਪੁੱਤਰ ਵਿਪਨ ਕੁਮਾਰ ਵਾਸੀ ਪੁਰੀਆਂ ਮੁਹੱਲਾ ਅਤੇ ਰੋਹਿਤ ਉਰਫ ਜੰਟਾ ਪੁੱਤਰ ਬੂਟਾ ਵਾਸੀਰ ਰਾਮ ਨਗਰ ਬਟਾਲਾ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਤਾਲਾਸ਼ੀ ਦੌਰਾਨ 105 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਖਿਲਾਫ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 2027 'ਚ ਸੁਖਬੀਰ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦੀ ਸਰਕਾਰ ਬਣੇਗੀ- ਦੇਸ ਰਾਜ ਧੁੱਗਾ ਅਗਲੀ ਖ਼ਬਰ ਪੈਦਲ ਸੰਗ ਦਾ ਗੁਰਦਾਸਪੁਰ ਵਿਖੇ ਪਹੁੰਚਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ <br/>
Ad Position 24