19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰਜਵਾਹਿਆਂ 'ਚ ਨਹਿਰੀ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-03-2026
ਗੁਰਦਾਸਪੁਰ, 3 ਮਾਰਚ (ਅਸ਼ੋਕ ਸ਼ਰਮਾ)-ਨਹਿਰ ਅਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ ਵਿਚੋਂ ਨਿਕਲਦੇ ਅਨੇਕਾਂ ਰਜਵਾਹਿਆਂ ਵਿਚ ਪਾਣੀ ਨਾ ਆਉਣ ਕਾਰਨ ਕਿਸਾਨ ਕਾਫ਼ੀ ਚਿੰਤਤ ਹਨ | ਇਸ ਪਾਸੇ ਨਹਿਰੀ ਵਿਭਾਗ ਗੁਰਦਾਸਪੁਰ ਗੰਭੀਰ ਨਾ ਹੋਣ ਕਾਰਨ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਪਿੰਡ ਪਾਹੜਾ, ਗੋਹਤ ਪੋਖਰ ਅਤੇ ਭੁਲੇਚੱਕ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਹੋਈ ਬੇਮੌਸਮੀ ਬਰਸਾਤ ਤੋਂ ਬਾਅਦ ਨਹਿਰੀ ਰਜਵਾਹੇ ਸੁੱਕੇ ਪਏ ਹਨ ਅਤੇ ਕਣਕ ਦੀ ਫ਼ਸਲ ਨੰੂ ਅਖੀਰਲੇ ਪਾਣੀ ਦੀ ਅਹਿਮ ਲੋੜ ਹੈ | ਪਰ ਸਮੇਂ ਸਿਰ ਨਹਿਰੀ ਪਾਣੀ ਨਹੀਂ ਮਿਲੇਗਾ ਤਾਂ ਇਸ ਨਾਲ ਕਣਕ ਦੀ ਫ਼ਸਲ ਦੇ ਝਾੜ 'ਤੇ ਮਾੜਾ ਪ੍ਰਭਾਵ ਪਵੇਗਾ | ਉਨ੍ਹਾਂ ਦੱਸਿਆ ਕਿ ਨਹਿਰੀ ਰਜਵਾਹੇ ਲਗਪਗ ਦੋ ਮਹੀਨੇ ਤੋਂ ਪਾਣੀ ਬਿਨਾਂ ਖ਼ਾਲੀ ਪਏ ਹਨ ਅਤੇ ਹੁਣ ਰਜਵਾਹਿਆਂ ਵਿਚ ਜੜੀ ਬੂਟੀ ਦੀ ਭਰਮਾਰ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਰਜਵਾਹਿਆਂ ਵਿਚ ਪਾਣੀ ਨਾ ਆਉਣ ਕਾਰਨ ਹੋਰ ਰਵਾਇਤੀ ਫ਼ਸਲਾਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਹਿਤ ਵੀ ਲਿਆਂਦਾ ਹੈ, ਫਿਰ ਵੀ ਇਸ ਦਾ ਕੋਈ ਹੱਲ ਨਹੀਂ ਹੋਇਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਖ਼ੁਸ਼ਕ ਮੌਸਮ ਨੰੂ ਦੇਖਦੇ ਹੋਏ ਮਹਿਕਮੇ ਦੇ ਐਸ.ਈ ਨੰੂ ਹਦਾਇਤਾਂ ਕਰਕੇ ਨਹਿਰੀ ਰਜਵਾਹਿਆਂ ਵਿਚ ਪਾਣੀ ਛੱਡਿਆ ਜਾਵੇ, ਜਿਸ ਨਾਲ ਕਣਕ ਦੀ ਫ਼ਸਲ ਭਰਪੂਰ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਤੱਤਲਾ ਵਿਖੇ ਸੰਗ ਪਹੁੰਚਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਪਿੰਡ ਪੁਰੀਆਂ ਕਲਾਂ ਵਿਖੇ 29ਵਾਂ ਸੰਤ ਸਮਾਗਮ ਅਤੇ ਅੰਮਿ੍ਤ ਸੰਚਾਰ 6, 7 ਤੇ 8 ਮਾਰਚ ਨੂੰ - ਬਾਬਾ ਗੁਰਦੀਪ ਸਿੰਘ <br/...
Ad Position 24