19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਐਸ.ਐਸ.ਐਮ. ਕਾਲਜ ਵਿਖੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਸਮਾਪਤ

Ad Position 21
No active advertisement
ਅਜੀਤ ਡੈਸਕ 04-03-2026
ਦੀਨਾਨਗਰ, 3 ਮਾਰਚ (ਸੋਢੀ/ਸ਼ਰਮਾ)-ਸਿੱਖਿਆ ਸਭਿਆਚਾਰਕ ਉੱਨਤੀ ਨਿਆਸ, ਪੰਜਾਬ ਦੇ ਸਹਿਯੋਗ ਨਾਲ ਐਸ.ਐਸ.ਐਮ ਕਾਲਜ ਵਿਖੇ ਭਾਰਤੀ ਗਿਆਨ ਪਰੰਪਰਾ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਵਿਚ ਬਹੁ-ਅਨੁਸ਼ਾਸਨੀ ਸਿੱਖਿਆ ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਪੱਧਰ ਦੀ ਵਰਕਸ਼ਾਪ ਪਿ੍ੰਸੀਪਲ ਡਾ: ਆਰ. ਕੇ ਤੁਲੀ ਦੀ ਪ੍ਰਧਾਨਗੀ ਹੇਠ ਜੀਵਨ ਭਰ ਸਿੱਖਣ ਅਤੇ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਵਚਨਬੱਧਤਾ ਨਾਲ ਸਮਾਪਤ ਹੋਈ | ਦੂਸਰੇ ਦਿਨ ਰਾਸ਼ਟਰੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ: ਆਰ.ਕੇ ਤੁਲੀ ਨੇ ਕਿਹਾ ਕਿ ਇਕ ਆਦਰਸ਼ ਅਧਿਆਪਕ ਇਕ ਚੰਗਾ ਮਾਰਗ ਦਰਸ਼ਕ ਵੀ ਹੁੰਦਾ ਹੈ ਜੋ ਵਿਦਿਆਰਥੀਆਂ ਨੂੰ ਜੀਵਨ ਵਿਚ ਸਹੀ ਰਸਤੇ ਵੱਲ ਲੈ ਕੇ ਜਾਂਦਾ ਹੈ | ਵਿੱਦਿਆ ਭਾਰਤੀ ਸਰਵ ਭਾਰਤ ਸਿੱਖਿਆ ਸੰਸਥਾਨ ਦੇ ਰਾਸ਼ਟਰੀ ਜਨਰਲ ਸਕੱਤਰ ਦੇਸ਼ ਰਾਜ ਨੇ ਕਿਹਾ ਕਿ ਨੈਤਿਕ ਕਦਰਾਂ-ਕੀਮਤਾਂ ਸਿੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਰਾਸ਼ਟਰ ਨੂੰ ਬਦਲਣ ਲਈ ਸਿੱਖਿਆ ਪ੍ਰਣਾਲੀ ਨੂੰ ਬਦਲਣਾ ਚਾਹੀਦਾ ਹੈ ਤੇ ਜੇਕਰ ਸਿੱਖਿਆ ਨੂੰ ਬਦਲਣਾ ਹੈ ਤਾਂ ਅਧਿਆਪਕਾਂ ਨੂੰ ਵੀ ਬਦਲਣਾ ਚਾਹੀਦਾ ਹੈ | ਉੱਤਰੀ ਜ਼ੋਨ ਅਤੇ ਪੱਛਮੀ ਉੱਤਰ ਪ੍ਰਦੇਸ਼ ਜ਼ੋਨ ਦੇ ਕਨਵੀਨਰ ਜਗਰਾਮ ਸਿੰਘ ਨੇ ਕਿਹਾ ਕਿ ਸਿੱਖਿਆ ਇਕ ਨਿਰੰਤਰ, ਨਿਰਵਿਘਨ ਅਤੇ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ | ਇਸ ਮੌਕੇ ਆਪਣੇ ਖੋਜ ਪੱਤਰ ਪੇਸ਼ ਕਰਨ ਵਾਲੇ ਹੋਰ ਖੋਜਕਰਤਾਵਾਂ ਵਿਚ ਡਾ: ਭੁਪੇਂਦਰ ਸਿੰਘ, ਡਾ: ਸੰਜੇ ਚੌਹਾਨ, ਡਾ: ਕੁਲਭੂਸ਼ਣ ਸ਼ਰਮਾ, ਡਾ: ਸ਼ੈਲੀ ਜੱਗੀ, ਡਾ: ਬਾਂਕੇ ਬਿਹਾਰੀ, ਡਾ: ਗਜਰਾਜ, ਸੁਨੀਲ ਕਾਲੀਆ, ਡਾ: ਸਤਿੰਦਰ ਕੁੰਡ, ਡਾ: ਤਿਲਕ ਰਾਜ ਸ਼ਮੀ, ਡਾ: ਰੇਖਾ ਪਾਂਡੇ ਅਤੇ ਹੋਰ ਵੀ ਸ਼ਾਮਿਲ ਸਨ | ਇਸ ਵਰਕਸ਼ਾਪ ਵਿਚ ਦੇਸ਼ ਭਰ ਦੀਆਂ 150 ਤੋਂ ਵੱਧ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਕਾਦਮਿਕ, ਅਕਾਦਮਿਕ ਭਾਗੀਦਾਰਾਂ ਅਤੇ ਬੁਲਾਰਿਆਂ ਨੇ ਸਮਾਗਮ ਦੇ ਆਯੋਜਨ ਲਈ ਕਾਲਜ ਪ੍ਰਬੰਧਕ ਕਮੇਟੀ, ਪਿ੍ੰਸੀਪਲ, ਵਰਕਸ਼ਾਪ ਕੋਆਰਡੀਨੇਟਰ ਡਾ: ਸਮੀਰ ਮਹਾਜਨ ਅਤੇ ਡਾ: ਹਰਿੰਦਰ ਕੌਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਵਰਕਸ਼ਾਪ ਦਾ ਸਮਾਪਨ ਰਾਸ਼ਟਰੀ ਗੀਤ ਦੇ ਸੁਰੀਲੇ ਗਾਇਣ ਨਾਲ ਹੋਇਆ | ਇਸ ਮੌਕੇ ਡਾ: ਸੋਨੀਆ, ਡਾ: ਅਸ਼ੋਕ ਚੌਧਰੀ, ਡਾ: ਸਾਹਿਲ ਮਹਾਜਨ, ਪ੍ਰੋ: ਪ੍ਰਬੋਧ ਗਰੋਵਰ, ਪ੍ਰੋ: ਮੋਨਿਕਾ, ਪ੍ਰੋ: ਸ਼ਿੰਦਰ ਕੌਰ, ਪ੍ਰੋ: ਕੰਵਲਜੀਤ ਕੌਰ, ਪ੍ਰੋ: ਸਾਨੀਆ ਸ਼ਰਮਾ, ਪ੍ਰੋ: ਸੁਸ਼ਮਾ, ਪ੍ਰੋ: ਰਜਤ ਮਹਾਜਨ, ਪ੍ਰੋ: ਸੁਬੀਰ ਰਗਬੋਤਰਾ, ਪ੍ਰੋ: ਸੋਨੂੰ ਮੰਗੋਤਰਾ, ਪ੍ਰੋ: ਹਰਸ਼ਿਤ ਭੱਲਾ, ਪ੍ਰੋ: ਜਤਿੰਦਰ, ਪ੍ਰੋ: ਦੀਪਿਕਾ, ਪ੍ਰੋ: ਨਿਧੀ, ਪ੍ਰੋ: ਦਲਜੀਤ ਕੌਰ, ਪ੍ਰੋ: ਰਜਨੀਸ਼ ਕੌਰ, ਪ੍ਰੋ: ਮੋਨਾ, ਪ੍ਰੋ: ਸਰਬਜੀਤ ਸਿੰਘ, ਪ੍ਰੋ: ਸੈਂਡੀ, ਪ੍ਰੋ: ਸਾਜਨ ਬੇਦੀ ਆਦਿ ਸਮੇਤ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਬਾਦ ਪਹੁੰਚਣ 'ਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਬੀ.ਐਮ.ਐਸ.ਐਮ ਗਰੁੱਪ ਆਫ਼ ਇੰਸਟੀਚਿਊਟ ਵਿਖੇ ਪੈਦਲ ਸੰਗ ਦਾ ਭਰਵਾਂ ਸਵਾਗਤ
Ad Position 24