20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਲਕਸ਼ਮੀ ਪੈਲੇਸ ਸੁੰਦਰ ਚੱਕ ਵਿਖੇ ਪੁਲਿਸ ਪਬਲਿਕ ਮੀਟਿੰਗ

Ad Position 21
No active advertisement
ਅਜੀਤ ਡੈਸਕ 04-03-2026
ਨਰੋਟ ਜੈਮਲ ਸਿੰਘ, 3 ਮਾਰਚ (ਸ਼ਸ਼ੀ ਕੁਮਾਰ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਨਰੋਟ ਜੈਮਲ ਸਿੰਘ-ਫਤਿਹਪੁਰ ਮਾਰਗ 'ਤੇ ਸਥਿਤ ਪਿੰਡ ਸੁੰਦਰ ਚੱਕ ਦੇ ਲਕਸ਼ਮੀ ਪੈਲੇਸ ਵਿਚ ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਕੁਲਦੀਪ ਰਾਜ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਡਾ: ਨਿਖਿਲ ਦੀ ਅਗਵਾਈ ਹੇਠ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਐਸ.ਪੀ. ਪੀ.ਬੀ.ਆਈ. ਸੁਖਵਿੰਦਰ ਪਾਲ ਸਿੰਘ, ਡੀ.ਐਸ.ਪੀ. ਦਿਹਾਤੀ ਸੁਖਜਿੰਦਰ ਸਿੰਘ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਬੱਬਲੀ ਕੁਮਾਰ ਬੱਬੀ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਥਾਣਾ ਸਦਰ ਦੇ ਇੰਚਾਰਜ ਵਿਜੇ ਕੁਮਾਰ ਅਤੇ ਪੁਲਿਸ ਚੌਂਕੀ ਬਮਿਆਲ ਦੇ ਇੰਚਾਰਜ ਵਿਜੇ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੇਵਾ ਮੁਕਤ ਸੂਬੇਦਾਰ ਕੁਲਵੰਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਰਨ ਕੁਮਾਰੀ, ਸੰਮਤੀ ਮੈਂਬਰ ਅਨੀ, ਯੂਥ ਕੋਆਰਡੀਨੇਟਰ ਰਾਹੁਲ ਛੋਟਾ ਤਲੂਰ ਨੇ ਸ਼ਿਰਕਤ ਕੀਤੀ | ਇਸ ਪੁਲਿਸ ਪਬਲਿਕ ਮੀਟਿੰਗ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸਰਪੰਚਾਂ, ਪੰਚਾਂ, ਪਿੰਡ ਦੇ ਮੁਹਤਬਰਾਂ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ | ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ 'ਆਪ' ਦੇ ਬਲਾਕ ਪ੍ਰਧਾਨ ਸੇਵਾ ਮੁਕਤ ਸੂਬੇਦਾਰ ਕੁਲਵੰਤ ਸਿੰਘ ਅਤੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਪ੍ਰਧਾਨ ਬੱਬਲੀ ਕੁਮਾਰ ਬੱਬੀ ਨੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ | ਇਸ ਮੌਕੇ ਐਸ.ਪੀ. ਪੀ.ਬੀ.ਆਈ. ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਹ ਇਲਾਕਾ ਬਹੁਤ ਸ਼ਾਂਤ ਮਾਹੌਲ ਵਾਲਾ ਇਲਾਕਾ ਹੈ | ਐਸ.ਪੀ. ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਰ ਸਮੇਂ ਵਚਨਬੱਧ ਹੈ ਪਰ ਆਪਣੇ ਬੱਚਿਆਂ ਨੂੰ ਗ਼ਲਤ ਦਿਸ਼ਾ ਵੱਲ ਜਾਣ ਤੋਂ ਰੋਕਣ ਲਈ ਮਾਤਾ-ਪਿਤਾ ਦਾ ਵੀ ਫ਼ਰਜ਼ ਬਣਦਾ ਹੈ | ਅੰਤ ਵਿਚ ਐਸ.ਪੀ. ਪੀ.ਬੀ.ਆਈ. ਸੁਖਵਿੰਦਰ ਪਾਲ ਸਿੰਘ ਅਤੇ ਡੀ.ਐਸ.ਪੀ. ਦਿਹਾਤੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜੰਮੂ-ਕਸ਼ਮੀਰ ਦੀ ਹੱਦ ਤੋਂ ਨਸ਼ੇ ਦੀ ਤਸਕਰੀ 'ਤੇ ਰੋਕਥਾਮ ਲਈ ਹਰ ਸੰਭਵ ਯਤਨ ਕਰਨਗੇ | ਜਿਸ ਨਾਲ ਇਸ ਇਲਾਕੇ ਦੇ ਨੌਜਵਾਨਾਂ ਨੂੰ ਕੋਹੜ ਰੂਪੀ ਚਿੱਟੇ ਦੇ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕੇ | ਇਸ ਮੌਕੇ ਸਰਪੰਚ ਮੁਕੇਸ਼ ਕੁਮਾਰ ਗੁਗਰਾਂ, ਸਰਪੰਚ ਛੋਟਾ ਤਲੂਰ, ਪ੍ਰਸ਼ੋਤਮ ਲਾਲ, ਸਰਪੰਚ ਰਾਜੂ ਕੋਲੀਆਂ, ਸਰਪੰਚ ਅਮੀਰ ਚੱਕ ਦਵਿੰਦਰ ਸਿੰਘ, ਮੁੱਖ ਮੁੰਨਸ਼ੀ ਥਾਣਾ ਨਰੋਟ ਜੈਮਲ ਸਿੰਘ ਥਾਣੇਦਾਰ ਗੁਰਜੀਤ ਸਿੰਘ, ਹੋਰ ਪੁਲਿਸ ਕਰਮਚਾਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਫੇਅਰਵੈੱਲ ਪਾਰਟੀ ਦਾ ਆਯੋਜਨ ਅਗਲੀ ਖ਼ਬਰ ਏ.ਐਂਡ.ਐਮ. ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਵੇਰਕਾ ਪਲਾਂਟ ਅੰਮਿ੍ਤਸਰ ਦਾ ਵਿੱਦਿਅਕ ਦੌਰਾ
Ad Position 24