ਪਠਾਨਕੋਟ, 3 ਮਾਰਚ (ਸੰਧੂ)-ਏ.ਐਂਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਪਠਾਨਕੋਟ ਦੇ ਵਿਦਿਆਰਥੀਆਂ ਨੇ ਅੰਮਿ੍ਤਸਰ ਦੇ ਮਸ਼ਹੂਰ ਵੇਰਕਾ ਪਲਾਂਟ ਦਾ ਵਿੱਦਿਅਕ ਦੌਰਾ ਕੀਤਾ | ਇਹ ਉਦਯੋਗਿਕ ਦੌਰਾ ਸੰਸਥਾ ਦੇ ਚੇਅਰਮੈਨ ਅਕਸ਼ੈ ਮਹਾਜਨ, ਸਕੱਤਰ ਸੋਨੂੰ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ ਅਤੇ ਡਾਇਰੈਕਟਰ ਡਾ: ਸੰਦੀਪ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ | ਦੌਰੇ ਦੌਰਾਨ ਵਿਦਿਆਰਥੀਆਂ ਨੂੰ ਡੇਅਰੀ ਉਤਪਾਦਨ ਪ੍ਰਕਿਰਿਆ, ਗੁਣਵੱਤਾ ਨਿਯੰਤਰਨ ਪ੍ਰਣਾਲੀਆਂ, ਪੈਕੇਜਿੰਗ ਯੂਨਿਟਾਂ, ਕੋਲਡ ਸਟੋਰੇਜ ਪ੍ਰਬੰਧਨ ਅਤੇ ਸਪਲਾਈ ਚੇਨ ਪ੍ਰਬੰਧਨ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ ਗਈ | ਪਲਾਂਟ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦੁੱਧ ਇਕੱਠਾ ਕਰਨ ਤੋਂ ਲੈ ਕੇ ਤਿਆਰ ਉਤਪਾਦਾਂ ਦੀ ਵੰਡ ਤੱਕ ਦੀ ਪੂਰੀ ਪ੍ਰਕਿਰਿਆ 'ਤੇ ਇਕ ਝਾਤ ਮਾਰੀ | ਉਨ੍ਹਾਂ ਨੇ ਭੋਜਨ ਸੁਰੱਖਿਆ ਮਿਆਰਾਂ, ਸੈਨੀਟੇਸ਼ਨ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ 'ਤੇ ਵੀ ਚਾਨਣਾ ਪਾਇਆ | ਡਾਇਰੈਕਟਰ ਡਾ: ਸੰਦੀਪ ਸ਼ਰਮਾ ਨੇ ਕਿਹਾ ਕਿ ਅਜਿਹੇ ਉਦਯੋਗਿਕ ਦੌਰਿਆਂ ਰਾਹੀਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਅਨੁਭਵ ਵੀ ਮਿਲਦਾ ਹੈ, ਜੋ ਉਨ੍ਹਾਂ ਦੇ ਕਰੀਅਰ ਨੂੰ ਬਣਾਉਣ ਵਿਚ ਮਦਦਗਾਰ ਸਾਬਤ ਹੁੰਦਾ ਹੈ | ਇਸ ਮੌਕੇ ਐਚ.ਓ.ਡੀ. ਨਿਧੀ ਗੁਪਤਾ, ਐਚ.ਓ.ਡੀ. ਅੰਕੁਸ਼ ਚੌਧਰੀ, ਐਚ.ਓ.ਡੀ. ਜਤਿਨ ਕੁਮਾਰ, ਪਲੇਸਮੈਂਟ ਕੋਆਰਡੀਨੇਟਰ ਮਿਸ ਭਾਵਨਾ ਗੁਲਾਟੀ, ਰਾਗਿਨੀ ਮਹਾਜਨ, ਨਮਿਤਾ ਡੋਗਰਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |