20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜੁਆਇੰਟ ਸਕੱਤਰ ਭਾਰਤ ਸਰਕਾਰ ਅਰਿੰਦਮ ਮੋਦਕ ਨੇ ਪੀ.ਐਮ. ਸ੍ਰੀ ਸਕੂਲਾਂ ਦੇ ਪਿੰ੍ਰਸੀਪਲਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-03-2026
ਪਠਾਨਕੋਟ, 3 ਮਾਰਚ (ਸੰਧੂ)-ਜ਼ਿਲ੍ਹਾ ਪਠਾਨਕੋਟ ਅੰਦਰ ਪੈਂਦੇ ਪੀ.ਐਮ. ਸ੍ਰੀ ਸਕੂਲਾਂ ਦੇ ਨਿਰੀਖਣ ਲਈ ਪਿਛਲੇ ਦੋ ਦਿਨਾਂ ਤੋਂ ਅਰਿੰਦਮ ਮੋਦਕ ਜੁਆਇੰਟ ਸਕੱਤਰ ਭਾਰਤ ਸਰਕਾਰ ਹਰਪ੍ਰੀਤ ਸਿੰਘ ਪੀ.ਸੀ.ਐਸ. ਐਡੀਸ਼ਨਲ ਸਕੱਤਰ ਸਿੱਖਿਆ ਵਿਭਾਗ ਪੰਜਾਬ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਵਲੋਂ ਜ਼ਿਲੇ੍ਹ ਅੰਦਰ ਮੌਜੂਦ ਪੀ.ਐਮ. ਸ੍ਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ ਹੈ | ਅੱਜ ਉਨ੍ਹਾਂ ਵਲੋਂ ਪੀ.ਐਮ.ਸੀ. ਸਕੂਲਾਂ ਦੇ ਪਿੰ੍ਰਸੀਪਲਾਂ ਨਾਲ ਜ਼ਿਲੇ੍ਹ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਅੰਦਰ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ, ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ:/ਸੈ:) ਕਮਲਦੀਪ ਕੌਰ, ਡਿਪਟੀ ਡੀ.ਈ.ਓ. (ਸੈ:) ਅਮਨਦੀਪ ਕੁਮਾਰ, ਡਿਪਟੀ ਡੀ.ਈ.ਓ. (ਐਲੀ:) ਡੀ.ਜੀ. ਸਿੰਘ, ਰੁਪਿੰਦਰ ਸਿੰਘ, ਪਿ੍ੰਸੀਪਲ ਜਤਿੰਦਰ ਕੌਰ, ਪਿ੍ੰਸੀਪਲ ਸਵਤੰਤਰ ਕੁਮਾਰ, ਪਿ੍ੰਸੀਪਲ ਸੁਭਾਸ਼ ਚੰਦਰ, ਪਿ੍ੰਸੀਪਲ ਪੂਨਮ, ਪਿ੍ੰਸੀਪਲ ਰਘੁਬੀਰ ਕੌਰ, ਪਿ੍ੰਸੀਪਲ ਬਲਵਿੰਦਰ ਸੈਣੀ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਅਰਿੰਦਮ ਮੋਦਕ ਜੁਆਇੰਟ ਸਕੱਤਰ ਭਾਰਤ ਸਰਕਾਰ ਨੇ ਵੱਖ-ਵੱਖ ਪੀ.ਐਮ. ਸ੍ਰੀ ਸਕੂਲਾਂ ਦੇ ਪਿ੍ੰਸੀਪਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੀ.ਐਮ. ਸ੍ਰੀ ਸਕੂਲਾਂ ਦਾ ਦੌਰਾ ਕਰਨ ਮਗਰੋਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਿੱਖਿਆ ਦੀ ਕਾਰਜ ਪ੍ਰਣਾਲੀ ਅਤੇ ਤਕਨੀਕਾਂ ਅੰਦਰ ਭਾਰੀ ਬਦਲਾਅ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਲ੍ਹਾ ਪਠਾਨਕੋਟ ਵਿਚ ਪੀ.ਐਮ. ਸ੍ਰੀ ਯੋਜਨਾ ਤਹਿਤ 19 ਸਕੂਲਾਂ ਨੂੰ ਕਵਰ ਕੀਤਾ ਗਿਆ ਹੈ | ਜਿਸ ਵਿਚ 5 ਸੈਂਟਰ ਸਰਕਾਰ ਨਾਲ ਸਬੰਧਿਤ, ਇਕ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਅਤੇ 13 ਸਕੂਲ ਪੰਜਾਬ ਸਰਕਾਰ ਨਾਲ ਸਬੰਧਿਤ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਕੂਲਜ਼ ਫ਼ਾਰ ਰਾਈਜ਼ਿੰਗ ਇੰਡੀਆ (ਪੀ.ਐਮ. ਸ੍ਰੀ) 2022 ਵਿਚ ਸ਼ੁਰੂ ਕੀਤੀ ਗਈ ਯੋਜਨਾ ਹੈ, ਇਹ ਇਕ ਕੇਂਦਰੀ ਤੌਰ 'ਤੇ ਸਪਾਂਸਰ ਕੀਤੀ ਗਈ ਪਹਿਲਕਦਮੀ ਹੈ | ਜਿਸ ਦਾ ਉਦੇਸ਼ 14,500 ਤੋਂ ਵੱਧ ਮੌਜੂਦਾ ਸਕੂਲਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) 2020 ਦੇ ਲਾਗੂ ਕਰਨ ਨੂੰ ਦਰਸਾਉਂਦੇ ਹੋਏ ਮਾਡਲ ਸੰਸਥਾਵਾਂ ਵਜੋਂ ਸੇਵਾ ਕਰਨ ਲਈ ਅੱਪਗ੍ਰੇਡ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਹ ਯੋਜਨਾ 2022-23 ਤੋਂ 2026-27 ਤੱਕ ਚੱਲੇਗੀ, ਜਿਸ ਤੋਂ ਬਾਅਦ ਰੱਖ-ਰਖਾਅ ਦੀ ਜ਼ਿੰਮੇਵਾਰੀ ਸਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅੱਜ ਪੀ.ਐਮ. ਸ੍ਰੀ ਕੇਂਦਰੀ ਵਿਦਿਆਲਿਆਂ ਏਅਰਫੋਰਸ ਸਟੇਸ਼ਨ, ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਵਾਲ ਅਤੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਦਾ ਨਿਰੀਖਣ ਕੀਤਾ ਗਿਆ ਹੈ | ਦੌਰੇ ਦੌਰਾਨ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਜਾਂਚ, ਸਕੂਲਾਂ ਵਿਚ ਸਮਾਰਟ ਕਲਾਸਰੂਮ, ਆਧੁਨਿਕ ਲੈਬਾਂ (ਸਾਇੰਸ ਆਫ਼ ਆਈ.ਸੀ.ਟੀ.) ਅਤੇ ਖੇਡ ਸਹੂਲਤਾਂ ਦਾ ਜਾਇਜ਼ਾ ਲਿਆ |
Ad Position 22
No active advertisement
ਪਿਛਲੀ ਖ਼ਬਰ ਏ.ਐਂਡ.ਐਮ. ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਵੇਰਕਾ ਪਲਾਂਟ ਅੰਮਿ੍ਤਸਰ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾੜਿਆ ਪੁਤਲਾ
Ad Position 24