28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਜ ਤੋਂ , ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪ੍ਰਬੰਧ ਮੁਕੰਮਲ- ਨਰੇਸ਼ ਪਨਿਆੜ

Ad Position 21
No active advertisement
ਅਜੀਤ ਡੈਸਕ 06-03-2026
ਗੁਰਦਾਸਪੁਰ, 5 ਮਾਰਚ (ਚੱਕਰਾਜਾ)- ਸਕੂਲ ਸਿੱਖਿਆ ਵਿਭਾਗ ਵਲੋਂ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਰਾਹੀਂ ਜਾਰੀ ਕੀਤੀ ਪੰਜਵੀਂ ਜਮਾਤ ਦੀ ਡੇਟ ਸ਼ੀਟ ਅਨੁਸਾਰ ਪ੍ਰੀਖਿਆਵਾਂ ਅੱਜ 6 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ | ਇਨ੍ਹਾਂ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਬਲਾਕ ਦੋਰਾਂਗਲਾ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਨੇ ਨਿਗਰਾਨ ਕਮ ਪ੍ਰੀਖਿਅਕਾਂ ਨਾਲ ਮਹੱਤਵਪੂਰਨ ਮੀਟਿੰਗ ਦੌਰਾਨ ਕੀਤਾ | ਇਸ ਮੌਕੇ ਉਨ੍ਹਾਂ ਪੇਪਰਾਂ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਪਸ਼ਟ ਹਦਾਇਤਾਂ ਵੀ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਕੋਈ ਵੀ ਨਿਗਰਾਨ ਬਿਨਾਂ ਵਾਜਬ ਕਾਰਨ ਛੁੱਟੀ ਨਹੀਂ ਲਵੇਗਾ ਅਤੇ ਮੈਡੀਕਲ ਛੁੱਟੀ ਲਈ ਐਸ.ਐਮ.ਓ. ਤੋਂ ਪ੍ਰਮਾਣਿਤ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੋਵੇਗਾ | ਉਨ੍ਹਾਂ ਦੱਸਿਆ ਕਿ ਬਲਾਕ ਅੰਦਰ ਲਗਪਗ 50 ਸੈੱਲਫ਼ ਸੈਂਟਰ ਸਕੂਲਾਂ ਵਿਚ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ | ਨਿਗਰਾਨ ਕਮ ਪ੍ਰੀਖਿਅਕਾਂ ਦੀਆਂ ਅੰਤਰ ਕਲੱਸਟਰ ਡਿਊਟੀਆਂ ਲਗਾ ਦਿੱਤੀਆਂ ਹਨ ਤੇ ਸਾਰੇ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾ ਦਿੱਤਾ ਹੈ | ਨਿਗਰਾਨ ਰੋਜ਼ਾਨਾ ਸਵੇਰੇ ਸਬੰਧਿਤ ਸੈਂਟਰ ਹੈੱਡ ਟੀਚਰ ਕੋਲੋਂ ਸੀਲਬੰਦ ਪੇਪਰ ਪ੍ਰਾਪਤ ਕਰਨਗੇ ਤੇ ਉਸੇ ਦਿਨ ਉਨ੍ਹਾਂ ਦੀ ਜਾਂਚ ਕਰਕੇ ਅਵਾਰਡ ਲਿਸਟਾਂ ਸਮੇਤ ਪੇਪਰ ਵਾਪਸ ਸੈਂਟਰ ਹੈੱਡ ਟੀਚਰ ਨੂੰ ਸੌਂਪਣਗੇ | ਇਸ ਤੋਂ ਇਲਾਵਾ ਸਕੂਲਾਂ ਵਿਚ ਸਫ਼ਾਈ, ਰੌਸ਼ਨੀ ਤੇ ਬੈਠਕ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ | ਗੌਰਤਲਬ ਹੈ ਕਿ ਪੰਜਵੀਂ ਜਮਾਤ ਦੀਆਂ ਇਹ ਪ੍ਰੀਖਿਆਵਾਂ 6 ਤੋਂ 12 ਮਾਰਚ ਤੱਕ ਚੱਲਣਗੀਆਂ ਤੇ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਨਿਰਧਾਰਿਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ - ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟਣ ਦਾ ਮਾਮਲਾ- ਅਗਲੀ ਖ਼ਬਰ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਦੂਜੀ ਵਾਰ ਹੋਈ ਮੁਲਤਵੀ
Ad Position 24