28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਦੂਜੀ ਵਾਰ ਹੋਈ ਮੁਲਤਵੀ

Ad Position 21
No active advertisement
ਅਜੀਤ ਡੈਸਕ 06-03-2026
ਦੀਨਾਨਗਰ, 5 ਮਾਰਚ (ਸੋਢੀ/ਸ਼ਰਮਾ)- ਦੀਨਾਨਗਰ ਤੇ ਦੋਰਾਂਗਲਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ ਦੂਜੀ ਵਾਰੀ ਮੁਲਤਵੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਦਫ਼ਤਰ ਵਲੋਂ ਚੇਅਰਮੈਨ ਦੀ ਚੋਣ ਸੰਬੰਧੀ ਸਾਰੇ ਮੈਂਬਰਾਂ ਨੂੰ ਨੋਟਿਸ ਭੇਜਿਆ ਗਿਆ ਸੀ ਪਰ ਬਾਅਦ ਵਿਚ ਚੋਣ ਨੂੰ ਅਚਾਨਕ ਕੈਂਸਲ ਕਰ ਦਿੱਤਾ ਗਿਆ | ਦੀਨਾਨਗਰ ਤੇ ਦੋਰਾਂਗਲਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਸਬੰਧੀ ਕਾਂਗਰਸ ਪਾਰਟੀ ਨਾਲ ਸਬੰਧਤ ਸਾਰੇ ਬਲਾਕ ਸੰਮਤੀ ਮੈਂਬਰ ਅੱਜ ਵਿਧਾਇਕਾ ਅਰੁਣਾ ਚੌਧਰੀ ਦੇ ਗ੍ਰਹਿ ਵਿਖੇ ਇਕੱਤਰ ਹੋਏ | ਉਨ੍ਹਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਚੇਅਰਮੈਨ ਦੀ ਚੋਣ ਦੋ ਵਾਰੀ ਕੈਂਸਲ ਕੀਤੀ ਗਈ ਹੈ | ਪਹਿਲਾਂ ਇਹ ਚੋਣ ਦੋ ਮਾਰਚ ਨੂੰ ਹੋਣੀ ਨਿਯਤ ਹੋਈ ਸੀ, ਉਦੋਂ ਵੀ ਇਸ ਨੂੰ ਕੈਂਸਲ ਕਰ ਦਿੱਤਾ ਗਿਆ ਤੇ 5 ਮਾਰਚ ਨੂੰ ਚੇਅਰਮੈਨ ਦੀ ਚੋਣ ਸਬੰਧੀ ਫਿਰ ਨੋਟਿਸ ਭੇਜਿਆ ਗਿਆ ਸੀ ਤੇ ਅੱਜ ਫਿਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ | ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਕਿਹਾ ਕਿ ਦੀਨਾਨਗਰ ਬਲਾਕ ਸੰਮਤੀ ਵਿਚ ਕਾਂਗਰਸ ਪਾਰਟੀ ਦੇ 22 ਵਿਚੋਂ 11 ਬਲਾਕ ਸੰਮਤੀ ਮੈਂਬਰ ਜਿੱਤੇ ਹਨ ਤੇ ਬਾਰ੍ਹਵੀਂ ਮੈਂਬਰ ਦੀ ਵੋਟ ਵਿਧਾਇਕਾ ਅਰੁਣਾ ਚੌਧਰੀ ਦੀ ਹੈ | ਇਸੇ ਤਰ੍ਹਾਂ ਦੋਰਾਂਗਲਾ ਬਲਾਕ ਵਿਚ 15 ਬਲਾਕ ਸੰਮਤੀ ਸੀਟਾਂ ਵਿਚੋਂ 11 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਹਨ | ਉਨ੍ਹਾਂ ਦੱਸਿਆ ਕਿ ਦੋਵੇਂ ਬਲਾਕਾਂ ਵਿਚੋਂ ਚੇਅਰਮੈਨ ਪੂਰੇ ਬਹੁਮਤ ਨਾਲ ਕਾਂਗਰਸ ਪਾਰਟੀ ਦੇ ਹੀ ਬਣਨਗੇ ਤੇ ਆਮ ਆਦਮੀ ਪਾਰਟੀ ਵਲੋਂ ਵਾਰ ਵਾਰ ਚੋਣ ਨੂੰ ਮੁਲਤਵੀ ਕਰਵਾਉਣਾ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਮੈਂਬਰਾਂ ਨੂੰ ਤੋੜਨ ਦੇ ਸੁਪਨੇ ਦੇਖ ਰਹੀ ਹੈ ਜਿਸ ਵਿਚ ਉਹ ਕਦੇ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਕਾਂਗਰਸ ਪਾਰਟੀ ਦੇ ਸਾਰੇ ਬਲਾਕ ਸੰਮਤੀ ਮੈਂਬਰ ਚਟਾਨ ਵਾਂਗ ਪਾਰਟੀ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣ ਹੋਵੇਗੀ, ਦੋਵੇਂ ਬਲਾਕ ਸੰਮਤੀਆਂ ਦੇ ਚੇਅਰਮੈਨ ਕਾਂਗਰਸ ਪਾਰਟੀ ਦੇ ਹੀ ਬਣਨਗੇ |
Ad Position 22
No active advertisement
ਪਿਛਲੀ ਖ਼ਬਰ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਜ ਤੋਂ , ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪ੍ਰਬੰਧ ਮੁਕੰਮਲ- ਨਰੇਸ਼... ਅਗਲੀ ਖ਼ਬਰ ਸੂਫ਼ੀ ਗਾਇਕੀ ਨੇ ਮਹਿਫ਼ਲ 'ਸਦਾ-ਏ-ਦਿਲ' ਨੂੰ ਬਣਾਇਆ ਯਾਦਗਾਰ
Ad Position 24