28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੂਫ਼ੀ ਗਾਇਕੀ ਨੇ ਮਹਿਫ਼ਲ 'ਸਦਾ-ਏ-ਦਿਲ' ਨੂੰ ਬਣਾਇਆ ਯਾਦਗਾਰ

Ad Position 21
No active advertisement
ਅਜੀਤ ਡੈਸਕ 06-03-2026
ਮੰਡੀ ਕਿੱਲਿਆਂਵਾਲੀ/ਡੱਬਵਾਲੀ, 5 ਮਾਰਚ (ਇਕਬਾਲ ਸਿੰਘ ਸ਼ਾਂਤ)-ਵਰਚੂਅਸ ਕਲੱਬ (ਇੰਡੀਆ) ਡੱਬਵਾਲੀ ਅਤੇ ਗੁਰੂ ਨਾਨਕ ਕਾਲਜ ਮੰਡੀ ਕਿਲਿਆਂਵਾਲੀ ਵੱਲੋਂ ਸਾਂਝੇ ਤੌਰ 'ਤੇ ਨੌਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਫੱਗਣ ਦੀ ਮਸਤੀਆਂ ਵਿਚ ਸੰਗੀਤਮਈ ਮਹਿਫ਼ਲ 'ਸਦਾ-ਏ-ਦਿਲ' ਕਾਲਜ ਦੇ ਆਡੀਟੋਰੀਅਮ ਵਿੱਚ ਕਰਵਾਈ ਗਈ | ਮਸ਼ਹੂਰ ਸੂਫ਼ੀ ਗਾਇਕ ਡਾ. ਅਮਨਦੀਪ ਸਿੰਘ ਨੇ ਆਪਣੀ ਰੂਹਾਨੀ ਆਵਾਜ਼ ਨਾਲ 'ਮਾਂ ਧਰਤੀਏ' ਸਮੇਤ ਸ਼ਿਵ ਕੁਮਾਰ ਬਟਾਲਵੀ ਦੀਆਂ ਅਮਰ ਰਚਨਾਵਾਂ ਅਤੇ ਸੂਫ਼ੀ ਸੰਤ ਬੁੱਲ੍ਹੇ ਸ਼ਾਹ ਦਾ ਕਲਾਮ ਪੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ | ਸਮਾਗਮ ਦਾ ਆਗਾਜ਼ ਸਤੀਸ਼ ਜੱਗਾ ਅਤੇ ਅਜਨੀਸ਼ ਕੈਨੇਡੀ ਵੱਲੋੰ ਜੋਤ ਜਗਾ ਕੇ ਕੀਤਾ ਗਿਆ | ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਾਇਕ ਨਿਰਦੇਸ਼ਕ ਰਵਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਦੀ ਇਹ ਮਹਿਫ਼ਲ 'ਸਦਾ-ਏ-ਦਿਲ' ਸਿਰਫ਼ ਸੰਗੀਤਕ ਸ਼ਾਮ ਨਹੀਂ, ਸਗੋਂ ਡੱਬਵਾਲੀ ਇਲਾਕੇ ਵਿੱਚ ਸੱਭਿਆਚਾਰਕ ਜਾਗਰੂਕਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਭਰਵੇਂ ਸਮਾਗਮ ਨਾਲ ਸਾਬਤ ਹੋ ਗਿਆ ਹੈ ਕਿ ਡੱਬਵਾਲੀ ਸੱਭਿਆਚਾਰਕ ਸਰਗਰਮੀਆਂ ਦੀ ਸਰਜ਼ਮੀਂ ਹੈ, ਜਿੱਥੇ ਸੁਰ ਅਤੇ ਭਾਵਨਾਵਾਂ ਮਿਲ ਕੇ ਸਮਾਜਿਕ ਏਕਤਾ ਦਾ ਸੰਦੇਸ਼ ਦਿੰਦੀਆਂ ਹਨ | ਸਟੇਜ ਸੰਚਾਲਨ ਪਰਮਜੀਤ ਕੋਚਰ ਨੇ ਕੀਤਾ | ਰਾਕੇਸ਼ ਸ਼ਰਮਾ ਪਟਵਾਰੀ ਨੂੰ ਖੇਡ ਖੇਤਰ ਵਿੱਚ ਵੱਡੇ ਯੋਗਦਾਨ ਲਈ ਉਚੇਚੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿੱਚ ਨੌਜਵਾਨ ਚਿੱਤਰਕਾਰ ਸ਼ਿਵਮ ਕੁਮਾਰ ਵੱਲੋਂ ਸਟੇਜ 'ਤੇ ਸੂਫ਼ੀ ਗਾਇਕ ਡਾ. ਅਮਨਦੀਪ ਸਿੰਘ ਦੀ ਲਾਈਵ ਪੇਂਟਿੰਗ ਬਣਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਕਲੱਬ ਪ੍ਰਧਾਨ ਹਰਦੇਵ ਗੋਰਖੀ, ਗੁਰੂ ਨਾਨਕ ਕਾਲਜ ਦੇ ਪਿ੍ੰਸਿਪਲ ਸੁਰਿੰਦਰ ਠਾਕੁਰ, ਰਮੇਸ਼ ਸੇਠੀ, ਤਰਸੇਮ ਗਰਗ, ਜਤਿੰਦਰ ਸੇਠੀ, ਸੋਨੂੰ ਬਜਾਜ, ਨਰੇਸ਼ ਸ਼ਰਮਾ, ਵੀਰਚੰਦ ਗੁਪਤਾ, ਗਿਆਨੀ ਗਿਆਨ ਸਿੰਘ, ਭੂਪਿੰਦਰ ਪੰਨੀਵਾਲੀਆ, ਮਨੀਸ਼ ਗੁਪਤਾ, ਮੁਕੇਸ਼ ਕਾਮਰਾ, ਜਸਪਾਲ ਢੰਡਾਲ, ਪਿ੍ੰਸੀਪਲ ਲਛਮਣ ਦਾਸ, ਖੁਸ਼ੀ ਮੁਹੰਮਦ, ਕੌਂਸਲਰ ਕਿ੍ਸ਼ਨ ਕਾਮਰਾ, ਨਿਰਮਲ ਸਿੰਘ, ਸੀਏ ਮਨੋਹਰ ਲਾਲ ਗਰੋਵਰ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਦੂਜੀ ਵਾਰ ਹੋਈ ਮੁਲਤਵੀ ਅਗਲੀ ਖ਼ਬਰ 5.95 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24