ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਨੌਸ਼ਹਿਰਾ ਸਾਹਿਬ ਵਿਖੇ ਇਸ ਸਾਲ ਵੀ ਹੋਲਾ ਮਹੱਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਰੱਖੇ ਸਹਿਜ ਪਾਠ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿਚ ਕੀਰਤਨ ਦਰਬਾਰ ਦੀ ਆਰੰਭਤਾ ਹੋਈ ਜਿਸ ਵਿਚ ਰਾਗੀ ਜਥੇ ਭਾਈ ਹਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਕਰਮਜੀਤ ਸਿੰਘ ਕਿੱਟੂ, ਭਾਈ ਸੋਨੀ ਸਿੰਘ, ਭਾਈ ਸਾਧੂ ਸਿੰਘ, ਭਾਈ ਸਰਬਜੀਤ ਸਿੰਘ ਦਿੱਲੀ ਵਾਲੇ, ਭਾਈ ਕਰਤਾਰ ਸਿੰਘ ਦਿੱਲੀ ਵਾਲੇ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਹੈਪੀ ਦੇ ਰਾਗੀ ਜਥਿਆਂ ਵਲੋਂ ਗੁਰੂ ਘਰ ਪਹੁੰਚੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਟਰੱਸਟ ਦੇ ਪ੍ਰਧਾਨ ਸੰਤ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆ ਨੇ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਸਮੂਹ ਨੌਜਵਾਨਾਂ ਤੇ ਸੰਗਤਾਂ ਨੂੰ ਮਹਾਰਾਜ ਕਿਲੇ ਵਾਲਿਆਂ ਦੇ ਬਚਨਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਜੋ ਮਹਾਰਾਜ ਜੀ ਨੇ ਸਾਨੂੰ ਨੀਲਧਾਰੀ ਪੰਥ ਨੂੰ ਮਰਿਆਦਾ ਦਿੱਤੀ ਹੈ, ਉਸ ਮਰਿਆਦਾ 'ਤੇ ਕਾਇਮ ਰਹਿਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਬੱਚਿਆਂ ਨੂੰ ਟਰੱਸਟ ਵਲੋਂ ਕੀਰਤਨ ਸਿਖਾਇਆ ਜਾ ਰਿਹਾ ਹੈ | ਬੱਚੇ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਤੇ ਸੇਵਾ ਕਰਨ | ਸਟੇਜ ਸੰਚਾਲਕ ਦੀ ਭੂਮਿਕਾ ਭਾਈ ਚਰਨ ਸਿੰਘ ਮੰਡੀ ਵਾਲਿਆਂ ਵਲੋਂ ਬਾਖੂਬੀ ਨਾਲ ਨਿਭਾਈ ਗਈ | ਇਸ ਹੋਲੇ ਮਹੱਲੇ 'ਤੇ ਜਿੱਥੇ ਧਾਰਮਿਕ ਸ਼ਖ਼ਸੀਅਤਾਂ, ਸੰਤਾਂ-ਮਹਾਂਪੁਰਖਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਉੱਥੇ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਕਾਂਗਰਸ ਪਾਰਟੀ ਦੇ ਆਗੂ ਐਡਵੋਕੇਟ ਅਮਨਦੀਪ ਜੈਤੀਪੁਰ, ਮਨਦੀਪ ਸਿੰਘ ਗਿੱਲ ਆਦਿ ਵਿਸ਼ੇਸ਼ ਤੌਰ 'ਤੇ ਨਤਮਸਤਕ ਹੋਏ | ਟਰੱਸਟ ਦੇ ਪ੍ਰਧਾਨ ਤੇ ਹੋਰ ਮੁਹਤਬਰਾਂ ਵਲੋਂ ਆਏ ਹੋਏ ਰਾਜਨੀਤਿਕ ਆਗੂਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਭਾਈ ਗੁਰਨਾਮ ਸਿੰਘ ਡੇਹਰੀਵਾਲ, ਭਾਈ ਨਿਰੰਕਾਰ ਸਿੰਘ, ਭਾਈ ਬੁੱਧਵੰਤ ਸਿੰਘ ਲਾਡੀ ਚੰਡੀਗੜ੍ਹ ਵਾਲੇ, ਭਾਈ ਗੁਰਮੁਖ ਸਿੰਘ, ਭਾਈ ਲਾਲ ਸਿੰਘ, ਰਮਨਦੀਪ ਸਿੰਘ ਸੰਧੂ, ਲਖਵਿੰਦਰ ਸਿੰਘ, ਹਰਪਾਲ ਸਿੰਘ ਵਿਰਕ, ਸੁਖਚੈਨ ਸਿੰਘ ਸੰਧੂ, ਕਰਤਾਰ ਸਿੰਘ, ਭਾਈ ਮੰਗਲ ਸਿੰਘ, ਭਾਈ ਚਰਨ ਸਿੰਘ, ਭਾਈ ਸੇਵਾ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਕੁਲਜੀਤ ਸਿੰਘ, ਭਾਈ ਮਨਿੰਦਰ ਸਿੰਘ ਲੁਧਿਆਣੇ ਵਾਲੇ, ਭਾਈ ਹਰਿੰਦਰ ਸਿੰਘ ਸੁੱਖਾਰਾਜੂ, ਭਾਈ ਗੁਰਨਾਮ ਸਿੰਘ ਕਲੇਰ, ਭਾਈ ਸਤਨਾਮ ਸਿੰਘ ਕਲਾਨੌਰ, ਭਾਈ ਰਾਮ ਸਿੰਘ ਬੰਦੇਸ਼ਾ, ਭਾਈ ਮਨੋਹਰ ਸਿੰਘ ਗੁਰਦਾਸਪੁਰ, ਭੁਪਿੰਦਰ ਸਿੰਘ, ਸੋਨੂੰ ਬੁੱਕ ਸਟੋਰ ਵਾਲੇ, ਭਾਈ ਕਰਤਾਰ ਸਿੰਘ, ਭਾਈ ਇਕਬਾਲ ਸਿੰਘ ਮੰਡੀ ਵਾਲੇ, ਭਾਈ ਸੁਖਵਿੰਦਰ ਸਿੰਘ ਲੱਖਾ ਆਦਿ ਸੇਵਾਦਾਰ ਹਾਜ਼ਰ ਸਨ |