28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 06-03-2026
-ਮਾਮਲਾ ਸੰਮਤੀ ਚੇਅਰਮੈਨ ਦੀ ਨਿਯੁਕਤੀ ਸੰਬੰਧੀ ਬਾਰ-ਬਾਰ ਮੀਟਿੰਗ ਮੁਲਤਵੀ ਕਰਨ ਦਾ-

ਫ਼ਤਹਿਗੜ੍ਹ ਚੂੜੀਆਂ, 5 ਮਾਰਚ (ਅਵਤਾਰ ਸਿੰਘ ਰੰਧਾਵਾ, ਐੱਮ.ਐੱਸ. ਫੁੱਲ)- ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਮੀਟਿੰਗਾਂ ਮੁਲਤਵੀ ਕਰਨ 'ਤੇ ਸਾਬਕਾ ਕਾਂਗਰਸੀ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਸਾਥੀਆਂ ਸਮੇਤ ਬੀ.ਡੀ.ਪੀ.ਓ. ਦਫ਼ਤਰ ਫ਼ਤਹਿਗੜ੍ਹ ਚੂੜੀਆਂ ਮੂਹਰੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸ: ਬਾਜਵਾ ਨੇ ਕਿਹਾ ਕਿ ਅੱਜ ਫਿਰ ਚੇਅਰਮੈਨ ਦੀ ਨਿਯੁਕਤੀ ਸਬੰਧੀ ਮੀਟਿੰਗ ਲਈ 11 ਵਜੇ ਦਾ ਸਮਾਂ ਨਿਯੁਕਤ ਕਰ ਕੇ ਸੁਨੇਹੇ ਪਹੁੰਚਾਏ ਗਏ ਸੀ | ਉਹ ਸਮੇਂ ਸਿਰ ਆਪਣੇ ਜੇਤੂ 12 ਸੰਮਤੀ ਮੈਂਬਰਾਂ ਸਮੇਤ ਬੀ.ਡੀ.ਪੀ.ਓ. ਦਫ਼ਤਰ ਬਲਾਕ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚ ਗਏ ਸਨ ਪਰ ਲੰਮਾ ਸਮਾਂ ਉਡੀਕ ਕਰਨ 'ਤੇ ਬੀ.ਡੀ.ਪੀ.ਓ. ਦਫ਼ਤਰ ਨਹੀਂ ਪਹੁੰਚੇ ਤੇ ਸੰਬੰਧਿਤ ਐੱਸ.ਡੀ.ਐੱਮ. ਵੀ ਇਕ ਦਿਨ ਦੀ ਛੁੱਟੀ 'ਤੇ ਚਲੇ ਗਏ ਹਨ | ਉਨ੍ਹਾਂ ਦੱਸਿਆ ਕਿ ਜਦ ਮੀਟਿੰਗ ਦਾ ਸਮਾਂ ਲੰਘ ਗਿਆ ਤਾਂ ਉਨ੍ਹਾਂ ਦੇ ਫ਼ੋਨ ਉੱਪਰ ਅੱਜ ਫਿਰ ਮੀਟਿੰਗ ਮੁਲਤਵੀ ਕਰਨ ਦਾ ਨੋਟਿਸ ਪਾਇਆ ਗਿਆ ਹੈ | ਸ: ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਲਾਕ ਸੰਮਤੀ ਚੇਅਰਮੈਨ ਦੀ ਨਿਯੁਕਤੀ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੀ ਹੈ ਪਰ ਅਜਿਹਾ ਕਿਸੇ ਵੀ ਸ਼ਰਤ 'ਤੇ ਨਹੀਂ ਹੋਣ ਦੇਵਾਂਗੇ ਕਿਉਂਕਿ ਉਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਕਰੀਬ 13 ਹੈ, ਜਿਸ ਲਈ ਉਹ ਆਪਣਾ ਚੇਅਰਮੈਨ ਚੁਣਨ ਲਈ ਸ਼ਰਤਾਂ ਪੂਰੀਆਂ ਕਰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਵਲੋਂ ਕਿਸੇ ਵੀ ਕਿਸਮ ਦੀ ਹੇਰਾਫੇਰੀ ਜਾਂ ਬੇਇਨਸਾਫ਼ੀ ਕੀਤੀ ਤਾਂ ਉਹ ਇਨਸਾਫ਼ ਲੈਣ ਲਈ ਅਦਾਲਤਾਂ ਦਾ ਦਰਵਾਜ਼ਾ ਖੜਕਾਉਣਗੇ | ਇਸ ਮੌਕੇ ਬਲਦੇਵ ਸਿੰਘ ਸ਼ਮਸ਼ੇਰਪੁਰ, ਜਸਮਿੰਦਰ ਸਿੰਘ ਠੱਠਾ, ਜਗੀਰ ਕੌਰ ਘਣੀਏ ਕੇ ਬਾਂਗਰ, ਦਲਜੀਤ ਕੌਰ ਸਾਰਚੂਰ, ਜਸਬੀਰ ਕੌਰ ਤਲਵੰਡੀ ਭਰਥ, ਮਹਿੰਦਰ ਸਿੰਘ ਦਾਲਮ, ਰਾਹੁਲਦੀਪ ਸਿੰਘ ਜੌੜਾਸਿੰਘਾ, ਭੁਪਿੰਦਰ ਸਿੰਘ ਢਡਿਆਲਾ ਨੱਤ, ਰਜਿੰਦਰ ਸਿੰਘ ਹਸਨਪੁਰ, ਸਕੱਤਰ ਸਿੰਘ ਸੁਨੱਈਆ, ਕਿਰਨਦੀਪ ਕੌਰ ਭੁੱਲਰ, ਪਰਮਜੀਤ ਸਿੰਘ ਦਿਆਲਗੜ੍ਹ, ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਮਾਰਕੀਟ ਕਮੇਟੀ ਫ਼ਤਹਿਗੜ੍ਹ ਚੂੜੀਆਂ, ਹਰਚਰਨ ਸਿੰਘ ਘਣੀਏ-ਕੇ-ਬਾਂਗਰ, ਹੈਰੀ ਸਰਕਾਰੀਆ, ਸੁਰੇਸ਼ ਕੁਮਾਰ ਲੱਕੀ, ਬਲਵਿੰਦਰ ਸਿੰਘ, ਸਤਿੰਦਰ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਧੀਨੰਗਲ ਵਿਖੇ 13 ਨੂੰ ਹੋਣ ਵਾਲੀ ਰੈਲੀ ਵਿਰੋਧੀਆਂ ਦੇ ਭਰਮ-ਭੁਲੇਖੇ ਦੂਰ ਕਰ ਦੇਵੇਗੀ : ਬਾਲੇਵਾਲ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਸ਼ਾਨੋ-ਸ਼ੌਕਤ ਨਾਲ ਆਰੰਭ
Ad Position 24