29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਵਿਖੇ 5ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 06-03-2026
ਘੁਮਾਣ, 5 ਮਾਰਚ (ਬੰਮਰਾਹ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਸੰਚਾਲਿਤ ਸੰਸਥਾ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਵਿਖੇ ਪਿ੍ੰਸੀਪਲ ਡਾਕਟਰ ਵੀ.ਕੇ. ਸਿੰਘ ਦੀ ਸਰਪ੍ਰਸਤੀ ਹੇਠ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰਾਜਵਿੰਦਰ ਸਿੰਘ ਤੇ ਸਮੂਹ ਸਟਾਫ਼ ਦੇ ਸਹਿਯੋਗ ਸਦਕਾ 5ਵਾਂ ਖੇਡ ਸਮਾਗਮ ਕਰਵਾਇਆ ਗਿਆ | ਸੇਵਾ-ਮੁਕਤ ਸੂਬੇਦਾਰ ਬਲਦੇਵ ਸਿੰਘ ਢਿੱਲੋਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ ਕਿਸ਼ਨਕੋਟ ਨੇ ਮੁੱਖ ਮਹਿਮਾਨ ਵਜੋਂ ਤੇ ਸ੍ਰੀ ਹਰੀਸ਼ ਬਹਿਲ ਡੀ.ਐੱਸ.ਪੀ., ਹਰਜਿੰਦਰ ਸਿੰਘ ਥਾਣਾ ਮੁਖੀ ਘੁਮਾਣ, ਰਵੇਲ ਸਿੰਘ ਥਾਣਾ ਮੁਖੀ ਸ੍ਰੀ ਹਰਗੋਬਿੰਦਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿ੍ੰਸੀਪਲ ਡਾ. ਵੀ.ਕੇ. ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ | ਇਸ ਮੌਕੇ ਲੜਕੇ-ਲੜਕੀਆਂ ਦੀਆਂ 100, 200 ਤੇ 400 ਮੀਟਰ ਦੌੜਾਂ, ਲੰਬੀ ਛਾਲ, ਸ਼ਾਟਪੁੱਟ, ਨਿੰਬੂ ਦੌੜ, ਬੇਰੀ ਦੌੜ, ਤਿੰਨ ਲੱਤਾਂ ਦੌੜ, ਵਾਲੀਬਾਲ ਤੇ ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ | ਅਮਨਦੀਪ ਸਿੰਘ ਬੀ.ਏ. ਭਾਗ ਪਹਿਲਾ ਤੇ ਨਵਨੀਤ ਕੌਰ ਬੀ.ਕਾਮ ਭਾਗ ਪਹਿਲਾ ਨੂੰ 'ਬੈਸਟ ਐਥਲੀਟ' ਚੁਣਿਆ ਗਿਆ | ਖੇਡਾਂ, ਪੜ੍ਹਾਈ ਤੇ ਹੋਰ ਖੇਤਰਾਂ 'ਚ ਅੱਵਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋਫ਼ੈਸਰ ਹਰਮਨਦੀਪ ਸਿੰਘ ਅੰਮਿ੍ਤਸਰ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਸਤਬੀਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ, ਮੈਡਮ ਕੁਲਵਿੰਦਰ ਕੌਰ, ਸੁਖਵਿੰਦਰ ਸਿੰਘ, ਸਰਪੰਚ ਕਵਲਜੀਤ ਸਿੰਘ ਨੂਰਪੁਰ, ਹਰਕੀਰਤ ਸਿੰਘ ਸਰਪੰਚ ਲੱਧਾ ਮੁੰਡਾ, ਗੁਰਵਿੰਦਰ ਸਿੰਘ ਸਰਪੰਚ ਵਿੱਠਵਾਂ, ਪਰਮਵੀਰ ਰਾਣਾ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਹਲਕਾ ਸੰਗਠਨ ਸ੍ਰੀ ਹਰਗੋਬਿੰਦਪੁਰ ਸਾਹਿਬ, ਸਰਵਣ ਸਿੰਘ, ਗੁਰਜੀਤ ਸਿੰਘ ਜੰਬਾ, ਦਿਲਬਾਗ ਸਿੰਘ ਰਿਆੜ, ਕਾਬਲ ਸਿੰਘ, ਜਗਦੀਪ ਸਿੰਘ, ਵਰਿੰਦਰ ਸਿੰਘ ਰਿਆੜ, ਰਘਬੀਰ ਸਿੰਘ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕਰ ਕੇ ਖੇਡ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਮਾਤਾ ਜਗੀਰ ਕੌਰ ਚਾਹਲ ਨਮਿਤ ਸ਼ਰਧਾਂਜਲੀ ਸਮਾਗਮ
Ad Position 24