ਧਾਰੀਵਾਲ, 5 ਮਾਰਚ (ਸਵਰਨ ਸਿੰਘ)- ਪਿੰਡ ਅਹਿਮਦਾਬਾਦ ਵਿਖੇ ਮਾਤਾ ਜਗੀਰ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿਚ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥਾ ਭਾਈ ਤਲਵਿੰਦਰ ਸਿੰਘ ਤੇ ਸਾਥੀਆਂ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੇਰ ਨੇ ਗੁਰਬਾਣੀ ਕਥਾ ਰਾਹੀਂ ਸਾਨੂੰ ਸਫ਼ਲਾ ਜੀਵਨ ਬਨਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਭੇਜੇ ਸ਼ੋਕ ਸੰਦੇਸ਼ ਨੂੰ ਪੜਿ੍ਹਆ ਗਿਆ | ਇਸ ਤੋਂ ਇਲਾਵਾ ਭੋਗ ਤੋਂ ਪਹਿਲਾਂ ਸਾਬਕਾ ਮੰਤਰੀ ਪੰਜਾਬ ਜਥੇ. ਸੁੱਚਾ ਸਿੰਘ ਛੋਟੇਪੁਰ, ਸਾ. ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ ਤੇ ਗੁਰਇਕਬਾਲ ਸਿੰਘ ਮਾਹਲ ਨੇ ਵੀ ਹਾਜ਼ਰੀ ਲਗਵਾਈ | ਅੱਜ ਦੇ ਸ਼ਰਧਾਂਜ਼ਲੀ ਸਮਾਗਮ ਵਿਚ ਸਾ. ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਉੱਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ, ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਸੁਖਮਨੀ ਸੇਵਾ ਸੁਸਾਇਟੀ ਮੁੱਖ ਸੇਵਾਦਾਰ ਡਾ. ਗੁਰਜਿੰਦਰ ਸਿੰਘ, ਸਰਬਜੀਤ ਸਿੰਘ ਨੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ | ਉਨ੍ਹਾਂ ਮਾਤਾ ਜਗੀਰ ਕੌਰ ਚਾਹਲ ਵਲੋਂ ਨਿਭਾਈਆਂ ਧਾਰਮਿਕ, ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੀ ਸ਼ਾਲਾਘਾ ਕੀਤੀ | ਇਸ ਮੌਕੇ ਮੈਨੇਜਰ ਸੁਰਜੀਤ ਸਿੰਘ ਚਾਹਲ, ਨਰਿੰਦਰ ਕੁਮਾਰ ਕਾਲੇ ਸ਼ਾਹ, ਕੰਵਲਜੀਤ ਸਿੰਘ ਚਾਹਲ ਸੂਬਾ ਮੀਤ ਪ੍ਰਧਾਨ ਅਕਾਲੀ ਦਲ, ਸਤਨਾਮ ਸਿੰਘ ਡੇਹਰੀਵਾਲ, ਪ੍ਰਗਟ ਸਿੰਘ ਚਾਹਲ, ਜਗਜੀਤ ਸਿੰਘ ਚਾਹਲ ਅੱੈਨ.ਆਰ.ਆਈ., ਵਿਕਰਮਜੀਤ ਸਿੰਘ ਚਾਹਲ ਯੂਥ ਕਾਂਗਰਸੀ ਆਗੂ, ਸਾਬਕਾ ਉੱਪ ਚੇਅਰਮੈਨ ਐਡਵੋਕੇਟ ਬਲਜੀਤਪਾਲ ਸਿੰਘ ਖੁੰਡਾ, ਸਾਬਕਾ ਸਰਪੰਚ ਮਨਿੰਦਰ ਸਿੰਘ ਪੀਰ ਦੀ ਸੈਨ, ਜਸਮੀਤ ਸਿੰਘ ਚਾਹਲ, ਮਿੰਟੂ ਕੋਟ ਸੰਤੋਖ ਰਾਏ, ਬਾਬਾ ਨੱਥਾ ਸਿੰਘ ਸੰਧਵਾਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ, ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਮੀਤ ਪ੍ਰਧਾਨ, ਸੁਭਾਸ਼ ਜੰਬਾ, ਗੁਰਮੁੱਖ ਸਿੰਘ ਪੱਪੀ, ਸੇਵਾਮੁਕਤ ਐੱਸ.ਡੀ.ਓ. ਲਖਵਿੰਦਰ ਸਿੰਘ ਪਨੂੰ, ਨਰਿੰਦਰ ਸਿੰਘ ਸਾਬਾ, ਮਾਸਟਰ ਗੁਰਜਿੰਦਰ ਸਿੰਘ ਪੀਰ ਦੀ ਸੈਨ, ਸੇਵਾਮੁਕਤ ਜ਼ਿਲ੍ਹੇਦਾਰ ਗੁਰਬਚਨ ਸਿੰਘ, ਵਿਜੇ ਸਚਦੇਵਾ ਦਫ਼ਤਰੀ ਇੰਚਾਰਜ, ਸਾਬੀ ਕੰਗ, ਸਾਬਕਾ ਸਰਪੰਚ ਗੁਰਦਿਆਲ ਸਿੰਘ ਰਣੀਆਂ, ਮਨਜੀਤ ਸਿੰਘ ਕੰਗ, ਸਾ. ਸਰਪੰਚ ਹਰਜੀਤ ਸਿੰਘ ਚਾਹਲ, ਸੋਨੂੰ ਰੰਧਾਵਾ, ਜਗਦੀਸ ਰਾਜ ਆਦਿ ਹਾਜ਼ਰ ਸਨ |