29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੰਪੂਰਨ ਪੇਂਡੂ ਵਿਕਾਸ ਯੋਜਨਾ ਤਹਿਤ ਪਿੰਡ ਬੱਬਰੀ ਨੰਗਲ ਵਿਖੇ ਸਾਫ਼ ਪਾਣੀ ਮੁਹੱਈਆ ਕਰਵਾਇਆ

Ad Position 21
No active advertisement
ਅਜੀਤ ਡੈਸਕ 06-03-2026
ਤਿੱਬੜ, 5 ਮਾਰਚ (ਸੋਹਨ ਮਲਿਕ)-ਪਿੰਡ ਬੱਬਰੀ ਨੰਗਲ ਵਿਖੇ ਸਰਪੰਚ ਸੁਖਦੇਵ ਕੌਰ ਸਰਪੰਚ, ਹਿਤਪਾਲ ਸਿੰਘ ਬਲਾਕ ਪ੍ਰਧਾਨ ਤੇ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਪਿੰਡ ਵਿਚਕਾਰ ਬਾਬਾ ਹਰੀ ਭਗਵਾਨ ਮੰਦਰ ਵਿਖੇ ਐਚ.ਡੀ.ਐਫ.ਸੀ.ਬੈਂਕ ਪ੍ਰਾਈਵੇਟ ਐਨ.ਜੀ.ਓ ਵਲੋਂ ਸੰਪੂਰਨ ਪੇਂਡੂ ਵਿਕਾਸ ਯੋਜਨਾ ਤਹਿਤ ਸਾਫ਼ ਪਾਣੀ ਦੀ ਸੁਵਿਧਾ ਮੁਹੱਈਆ ਕਰਵਾਈ ਹੈ | ਸੂਰਜੀ ਊਰਜਾ ਨਾਲ ਚੱਲਣ ਵਾਲੀ ਕਮਿਊਨਿਟੀ ਪੀਣ ਵਾਲੇ ਪਾਣੀ ਦੀ ਪ੍ਰਣਾਲੀ ਤਹਿਤ 5000 ਲੀਟਰ ਪਾਣੀ ਵਾਲੀ ਟੈਂਕੀ ਜੋ 350 ਫੁੱਟ ਡੂੰਘੀ ਹੈ, ਦਾ ਉਦਘਾਟਨ ਮੰਦਰ ਦੇ ਪੁਜਾਰੀ ਵਲੋਂ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੰਪੂਰਨ ਪੇਂਡੂ ਵਿਕਾਸ ਯੋਜਨਾ ਦੇ ਮੈਨੇਜਰ ਮੁਹੰਮਦ ਜ਼ੋਨ, ਕੋਆਰਡੀਨੇੇਟਰ ਪ੍ਰਭਦੀਪ ਸਿੰਘ, ਫ਼ੀਲਡ ਵਰਕਰ ਮੈਡਮ ਕੋਮਲ ਖੋਖਰ ਤੇ ਮੈਡਮ ਰਜਨੀ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ, ਡਾ: ਸੋਨੂੰ ਮੈਂਬਰ ਪੰਚਾਇਤ, ਰਾਜਬੀਰ ਦਵਿੰਦਰ ਸਿੰਘ ਪੰਚਾਇਤ ਮੈਂਬਰ, ਗੀਤਾ ਰਾਣੀ ਪੰਚਾਇਤ ਮੈਂਬਰ, ਹਰਦੀਪ ਕੌਰ ਪੰਚਾਇਤ ਮੈਂਬਰ, ਕਸ਼ਮੀਰ ਕੌਰ ਪੰਚਾਇਤ ਮੈਂਬਰ, ਜੋਗਿੰਦਰ ਸਿੰਘ, ਰਛਪਾਲ ਸਿੰਘ, ਹਰਜਿੰਦਰ ਸਿੰਘ, ਮੰਗਲ ਦਾਸ, ਰਾਜਵਿੰਦਰ ਕੌਰ, ਰਾਜ ਰਾਣੀ, ਜੀਤੋ ਤੇ ਮੰਦਰ ਦੇ ਪੁਜਾਰੀ ਹਾਜ਼ਰ ਸਨ | ਜਾਣਕਾਰੀ ਦਿੰਦਿਆਂ ਮੈਨੇਜਰ ਮੁਹੰਮਦ ਜ਼ੋਨ ਨੇ ਦੱਸਿਆ ਕਿ ਇਹ ਪਾਣੀ ਬਹੁਤ ਹੀ ਸਾਫ਼ ਸੁਥਰਾ ਹੈ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਹਾਇਤਾ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਜਗੀਰ ਕੌਰ ਚਾਹਲ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਪੀ.ਐਮ. ਸ੍ਰੀ ਜੀ. ਐਮ. ਐਸ. ਐਸ. ਸਮਿਟਰੀ ਰੋਡ ਵਲੋਂ ਵਿਦਿਆਰਥੀਆਂ ਦਾ ਜੈਪੁਰ ਲਈ ਵਿੱਦਿਅਕ ਦੌਰਾ <br/>
Ad Position 24