29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੀ.ਐਮ. ਸ੍ਰੀ ਜੀ. ਐਮ. ਐਸ. ਐਸ. ਸਮਿਟਰੀ ਰੋਡ ਵਲੋਂ ਵਿਦਿਆਰਥੀਆਂ ਦਾ ਜੈਪੁਰ ਲਈ ਵਿੱਦਿਅਕ ਦੌਰਾ <br/>

Ad Position 21
No active advertisement
ਅਜੀਤ ਡੈਸਕ 06-03-2026
ਲੁਧਿਆਣਾ, 5 ਮਾਰਚ (ਭੁਪਿੰਦਰ ਸਿੰਘ ਬੈਂਸ)-ਪਿ੍ੰਸੀਪਲ ਚਰਨਜੀਤ ਕੌਰ ਦੀ ਅਗਵਾਈ ਹੇਠ ਪੀ.ਐਮ. ਸ਼੍ਰੀ ਪ੍ਰਧਾਨ ਮੰਤਰੀ ਸਕੂਲ ਫ਼ਾਰ ਰਾਈਜਿੰਗ ਇੰਡੀਆ ਸਰਕਾਰੀ ਮਾਡਲ ਸੀਨੀਅਰ ਸਕੂਲ, ਸਮਿਟਰੀ ਰੋਡ ਵਲੋਂ 50 ਵਿਦਿਆਰਥੀਆਂ ਅਤੇ 6 ਅਧਿਆਪਕਾਂ ਲਈ ਜੈਪੁਰ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਦੌਰੇ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਦੌਰੇ ਦਾ ਮਕਸਦ ਵਿਦਿਆਰਥੀਆਂ ਨੰੂ ਕਲਾਸਰੂਮ ਤੋਂ ਬਾਹਰ ਇਤਿਹਾਸਕ ਅਤੇ ਪ੍ਰਯੋਗਾਤਮਿਕ ਗਿਆਨ ਪ੍ਰਦਾਨ ਕਰਨਾ ਸੀ | ਦੌਰੇ ਦੌਰਾਨ ਵਿਦਿਆਰਥੀਆਂ ਨੇ ਹਵਾ ਮਹਿਲ, ਆਮਬਰ ਕਿਲ੍ਹਾ, ਸਿਟੀ ਪੈਲੇਸ, ਜੰਤਰ ਮੰਤਰ ਅਤੇ ਜੈਪੁਰ ਚਿੜੀਆਘਰ ਸਮੇਤ ਕਈ ਪ੍ਰਸਿੱਧ ਇਤਿਹਾਸਕ ਅਤੇ ਸਭਿਆਚਾਰਕ ਸਥਾਨਾਂ ਦਾ ਦੌਰਾ ਕੀਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਰਾਜ ਆਫਤ ਪ੍ਰਤੀਕਿਰਿਆ ਬਲ ਦੇ ਕੇਂਦਰ ਗਡੋਤਾ ਵਿਖੇ ਬਚਾਅ ਕਾਰਜਾਂ ਦੀ ਜੀਵੰਤ ਪ੍ਰਦਰਸ਼ਨੀ ਵੇਖੀ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੰਪੂਰਨ ਪੇਂਡੂ ਵਿਕਾਸ ਯੋਜਨਾ ਤਹਿਤ ਪਿੰਡ ਬੱਬਰੀ ਨੰਗਲ ਵਿਖੇ ਸਾਫ਼ ਪਾਣੀ ਮੁਹੱਈਆ ਕਰਵਾਇਆ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/>
Ad Position 24