29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੈਦਲ ਸੰਗ ਦਾ ਬੋਹੜੀ ਸਾਹਿਬ ਪਹੁੰਚਣ 'ਤੇ ਜਥੇ. ਬਾਬਾ ਨਾਮਦੇਵ ਵਲੋਂ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 06-03-2026
ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚੋਲਾ ਸਾਹਿਬ ਦੇ ਮੇਲੇ ਦੀ ਸਬੰਧ ਵਿਚ ਖੰਡਿਆਲਾ ਸੈਣੀਆਂ ਤੋਂ ਜਥੇ. ਰਣਧੀਰ ਸਿੰਘ ਦੀ ਅਗਵਾਈ ਵਿਚ ਸੰਗ ਦੇ ਰੂਪ ਵਿਚ ਦਰਸ਼ਨ ਦੀਦਾਰੇ ਕਰਨ ਆਈਆਂ ਸਮੁੱਚੀਆਂ ਸੰਗਤਾਂ ਜਦ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾਂ ਵਿਖੇ ਪਹੁੰਚੀਆਂ ਤਾਂ ਉਨ੍ਹਾਂ ਦਾ ਮੌਜੂਦਾ ਮੁਖੀ ਜਥੇਦਾਰ ਬਾਬਾ ਨਾਮਦੇਵ ਨੇ ਸੰਗਤਾਂ ਸਮੇਤ ਨਿੱਘਾ ਸਵਾਗਤ ਕੀਤਾ | ਜਥੇ. ਬਾਬਾ ਨਾਮਦੇਵ ਬੋਹੜੀ ਸਾਹਿਬ ਵਾਲਿਆਂ ਨੇ ਬਾਬਾ ਰਣਧੀਰ ਸਿੰਘ ਤੇ ਜਥੇ ਨੂੰ ਸਿਰੋਪਾਉ ਸਾਹਿਬ ਭੇਟ ਕੀਤਾ ਤੇ ਲੰਗਰ ਛਕਾਇਆ | ਇਸ ਸਮੇਂ ਬਾਬਾ ਨਾਮਦੇਵ ਨੇ ਕਿਹਾ ਕਿ ਸੰਗਤਾਂ ਦਾ ਸਵਾਗਤ ਕਰਨ ਲਈ ਗੁ. ਬੋਹੜੀ ਸਾਹਿਬ, ਗੁ. ਢਿਓ ਸਾਹਿਬ, ਗੁ. ਦਮਦਮਾ ਸਾਹਿਬ, ਗੁ. ਫਾਟਕ ਵਾਲਾ ਦਮਦਮਾ ਸਾਹਿਬ ਤੇ ਗੁ. ਸ਼ਹੀਦਾਂ ਉਦੋਵਾਲ ਸਾਹਿਬ ਵਿਖੇ ਸਮੁੱਚੀਆਂ ਸੰਗਤਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ | ਇਸ ਸਮੇਂ ਸ਼ੇਰੇ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸ਼ਲ ਬਟਾਲਾ ਦੇ ਪ੍ਰਧਾਨ ਬਲਬੀਰ ਸਿੰਘ ਕੋਲਾ ਅਤੇ ਸਰਪ੍ਰਸਤ ਬਾਬਾ ਸਰਬਜੀਤ ਸਿੰਘ ਭਾਗੋਵਾਲ ਨੇ ਆਪਣੇ ਕੌਂਸਲ ਦੇ ਸਮੁੱਚੇ ਮੈਂਬਰਾਂ ਨਾਲ ਸੰਗ ਦੇ ਨਾਲ ਪਹੁੰਚੀਆ ਸੰਗਤਾਂ ਨੂੰ ਜੀ ਆਇਆ ਆਖਿਆ | ਇਸ ਸਮੇਂ ਦਿਲਬਾਗ ਸਿੰਘ ਬਾਲੇਵਾਲ, ਮਾ. ਕੁਲਦੀਪ ਸਿੰਘ ਡੇਰਾ ਪਠਾਣਾਂ, ਦਿਲਬਾਗ ਸਿੰਘ ਬਾਗੋਵਾਂਣੀ, ਬਾਬਾ ਸ਼ਹੀਦ ਬੋਹੜੀ ਸਾਹਿਬ, ਬਾਬਾ ਸਰਬਜੀਤ ਸਿੰਘ ਭਾਗੋਵਾਲ, ਪ੍ਰੋ. ਬਲਬੀਰ ਸਿੰਘ ਕੋਲਾ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਉੱਘੇ ਸਮਾਜ ਸੇਵਕ ਲੈਕ. ਰਣਜੋਧ ਸਿੰਘ ਮੰਮਣ, ਤਜਿੰਦਰ ਸਿੰਘ ਰੰਦੇਵ, ਪ੍ਰੋ. ਗੁਰਦੀਪ ਸਿੰਘ ਸਾਰਚੂਰ, ਮਾ. ਦਲਜੀਤ ਸਿੰਘ ਮਾਣਕ, ਕਵਲ ਕੁਲਵਿੰਦਰ ਸਿੰਘ ਪੰਨੂੰ, ਬੱਲੀ ਬਟਾਲਾ, ਜਥੇਦਾਰ ਸਾਬ ਹਵੇਲੀਆਂ, ਜਥੇਦਾਰ ਲਾਲ ਕਲੇਰ, ਜਥੇ. ਜਫੇਮਾਰ, ਜਥੇ. ਲੱਖਾ ਰੱਬ ਭਾਗੋਵਾਲ, ਰਛਪਾਲ ਮੰਮਣ, ਗਿੰਨੀ ਕਾਲਾ ਅਫਗਾਨਾ, ਜਸਵਿੰਦਰ ਸਿੰਘ ਪਾਹੜਾ, ਮੰਨੂੰ ਹਰੀਮਾਬਾਦ, ਰਾਣਾ ਉਮਰਵਾਲ, ਸ਼ਰਨਜੀਤ ਸਿੰਘ ਭੱਠੇਵਾਲਾ, ਰਾਮ ਸਿੰਘ ਟੀ.ਟੀ., ਜਸਵੰਤ ਸਿੰਘ ਫੌਜੀ ਭਾਗੋਵਾਲ, ਬਾਪੂ ਰਤਨ, ਬਾਪੂ ਮੰਗਲ ਸਿੰਘ ਮੁਕੇਰੀਆਂ, ਜੱਗੂ ਉਮਰਵਾਲ, ਬਲਜੀਤ ਸਿੰਘ ਕਲੇਰ, ਅਮਰਾ ਜੌਹਲ ਨੰਗਲ, ਊਧਮਜੀਤ ਭਾਗੋਵਾਲ, ਜੋਗਾ ਉਗਰੇਵਾਲ, ਦੇਬੀ ਉਗਰੇਵਾਲ, ਰਿਕੀ ਕਲੇਰ, ਮਲਕੀ ਉਮਰਵਾਲ, ਮੀਤੂ ਉਗਰੇਵਾਲ, ਮੀਤੂ ਢਡਿਆਲਾ ਨੱਤ, ਮਾਮਾ ਕੁਲਵੰਤ ਪੰਧੇਰ, ਜੋਤਾ ਨਾਰੋਵਾਲੀਆ ਬਟਾਲਾ, ਡਰਾਇਵਰ ਭੱਕਾ ਢਡਿਆਲਾ ਨੱਤ, ਲਾਇਨਮੈਨ ਕੁਲਦੀਪ ਸਿੰਘ ਉਗਰੇਵਾਲ, ਮੰਨਾ ਫੌਜੀ ਉਗਰੇਵਾਲ, ਹੈਰੀ ਧਾਰੋਵਾਲੀ, ਵੱਸਣ ਸਿੰਘ, ਸੰਦੀਪ ਸਿੰਘ ਉਮਰਵਾਲ ਲਾਂਗਰੀ, ਜੋਬਨ ਛੋਟੇਪੁਰ, ਪਿ੍ੰਸ ਪੰਮਣ, ਅਮਰਾ ਭੀਖੋਵਾਲੀ, ਹੈਪੀ ਬਿਧੀਪੁਰ, ਬਿੱਲਾ ਮੰਮਣ, ਸੌਰਵ ਭੀਖੋਵਾਲੀ, ਕਰਨ ਉਮਰਵਾਲ, ਜ਼ੌਰਾ ਕਾਲਾ ਅਫਗਾਨਾ, ਅਰਸ਼ ਉਗਰੇਵਾਲ, ਨੂਰ ਸਾਰਚੂਰ, ਰਾਜਾ ਭਾਗੋਵਾਲ, ਸੁੱਖਾ ਕਲੇਰ, ਬਬਲੂ ਕਾਲਾ ਅਫਗਾਨਾ, ਦੇਬੀ ਸਟੂਡੀਓ, ਲਵਪ੍ਰੀਤ ਸਿੰਘ ਪੱਡਾ ਅਤੇ ਡਾ. ਸ਼ਿੰਦਾ ਭਾਗੋਵਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਬਹੁਸੰਮਤੀ ਨਾ ਹੋਣ ਕਾਰਨ ਚੇਅਰਮੈਨ ਬਲਾਕ ਸੰਮਤੀ ਚੋਣਾਂ ਤੋਂ ਟਾਲ਼ਾ ਵੱਟਿਆ : ਪ੍ਰਤਾਪ ਸਿੰਘ ਬਾਜਵਾ ਅਗਲੀ ਖ਼ਬਰ ਪੇਜੋਚੱਕ ਵਿਖੇ ਲੰਗਰ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ
Ad Position 24