ਨੌਸ਼ਹਿਰਾ ਮੱਝਾ ਸਿੰਘ, 5 ਮਾਰਚ (ਰਵੀ ਭਗਤ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਸੰਗ ਰੂਪੀ ਸੰਗਤਾਂ ਦੀ ਸਹੂਲਤ ਲਈ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਿਆਲਗੜ ਵਲੋਂ ਪਿੰਡ ਖੋਖਰ ਫੌਜੀਆਂ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਸਵੇਰ ਤੋਂ ਸ਼ਾਮ ਤੱਕ ਮਰੀਜ਼ਾਂ ਦਾ ਮੈਡੀਕਲ ਚੈਕਅੱਪ ਕਰ ਕੇ ਮੁਫਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਿਆਲਗੜ ਦੇ ਪ੍ਰਧਾਨ ਰਜਿੰਦਰ ਸਿੰਘ ਜਰਮਨੀ, ਡਾ. ਜਸਵੰਤ ਸਿੰਘ ਦਿਆਲਗੜ੍ਹ, ਡਾ. ਕੁਲਵਿੰਦਰ ਸਿੰਘ, ਧਨਵੰਤ ਸਿੰਘ, ਰਜਿੰਦਰ ਭਗਤ ਬਿਧੀਪੁਰ, ਹਰਸਿਮਰਨਪ੍ਰੀਤ ਸਿੰਘ, ਜਸਕਰਨ ਸਿੰਘ, ਪਰਮਜਪ ਸਿੰਘ, ਲਖਵਿੰਦਰ ਸਿੰਘ, ਸਾਹਿਬਜੋਤ ਸਿੰਘ, ਗੁਰਸ਼ਰਨ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |