29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੰਤ ਬਾਬਾ ਸੰਪੂਰਨ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ 8 ਨੰੂ

Ad Position 21
No active advertisement
ਅਜੀਤ ਡੈਸਕ 06-03-2026
ਗੁਰਦਾਸਪੁਰ, 5 ਮਾਰਚ (ਅਸ਼ੋਕ ਸ਼ਰਮਾ)- ਸੰਤ ਬਾਬਾ ਸੰਪੂਰਨ ਸਿੰਘ ਦੀ ਯਾਦ ਨੰੂ ਸਮਰਪਿਤ ਛੇਵਾਂ ਮਹਾਨ ਗੁਰਮਤਿ ਸਮਾਗਮ 8 ਮਾਰਚ ਨੰੂ ਸਵੇਰੇ 9 ਵਜੇ ਤੋਂ 3 ਵਜੇ ਤੱਕ ਗੁਰੂ ਨਾਨਕ ਨਿਵਾਸ ਪਿੰਡ ਬੱਬੇਹਾਲੀ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਥੇ: ਪ੍ਰੀਤਮ ਸਿੰਘ ਤੇ ਸਮੂਹ ਸੰਗਤ ਨੇ ਦੱਸਿਆ ਕਿ 7 ਮਾਰਚ ਨੰੂ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ | ਸਮਾਗਮ 'ਚ ਰਾਗੀ ਢਾਡੀ ਜਥਿਆਂ ਵਿਚ ਜਥੇਦਾਰ ਭਾਈ ਅਮਰੀਕ ਸਿੰਘ, ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਜਥੇ: ਬਾਬਾ ਅਵਤਾਰ ਸਿੰਘ, ਜਥੇ: ਬਾਬਾ ਗੁਰਦੇਵ ਸਿੰਘ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ, ਸੰਤ ਬਾਬਾ ਘੋਲਾ ਸਿੰਘ, ਜਥੇ: ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਅਮਰੀਕ ਸਿੰਘ, ਡਾ: ਸ਼ਿਵ ਸਿੰਘ, ਸੰਤ ਬਾਬਾ ਅਮਰੀਕ ਸਿੰਘ, ਡਾ: ਗੁਰਿੰਦਰ ਸਿੰਘ, ਭਾਈ ਜੁਝਾਰ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਸੋਭਾ ਸਿੰਘ, ਗਿਆਨੀ ਵਿਸ਼ਾਲ ਸਿੰਘ ਪਹੁੰਚ ਰਹੇ ਹਨ ਜੋ ਕਥਾ ਕੀਰਤਨ ਰਾਹੀਂ ਸੰਗਤਾਂ ਨੰੂ ਗੁਰਬਾਣੀ ਨਾਲ ਜੋੜਨਗੇ | ਇਸ ਤੋਂ ਇਲਾਵਾ 7 ਮਾਰਚ ਨੰੂ ਦੁਪਹਿਰ 12 ਵਜੇ ਅੰਮਿ੍ਤ ਸੰਚਾਰ ਹੋਵੇਗਾ ਤੇ 8 ਮਾਰਚ ਨੰੂ ਮੁਫ਼ਤ ਮੈਡੀਕਲ ਕੈਂਪ ਤੋਂ ਇਲਾਵਾ ਜੋੜਿਆਂ ਦੀ ਸੇਵਾ ਕਲਗ਼ੀਧਰ ਸੇਵਕ ਜਥਾ ਗੁਰਦਾਸਪੁਰ ਵਲੋਂ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਦੇ ਵਿਦਿਆਰਥੀਆਂ ਨੇ ਓਲੰਪੀਅਡ ਪ੍ਰੀਖਿਆ 'ਚ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਿਆਲਗੜ੍ਹ ਨੇ ਮੈਡੀਕਲ ਕੈਂਪ ਲਗਾਇਆ
Ad Position 24