29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜੇ.ਬੀ.ਐੱਸ. ਜਫਰਵਾਲ ਨੂੰ ਇੰਟਰਨੈਸ਼ਨਲ ਕਬੱਡੀ ਖਿਡਾਰੀ ਵਲੋਂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-03-2026
ਧਾਰੀਵਾਲ, 5 ਫਰਵਰੀ (ਸਵਰਨ ਸਿੰਘ)-ਉੱਘੇ ਸਮਾਜ ਸੇਵੀ ਜੇ.ਬੀ.ਐੱਸ. ਜਫਰਵਾਲ ਐੱਨ.ਆਰ.ਆਈ. ਨੂੰ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੀਰਾ ਦੇਵੀਦਾਸਪੁਰ ਵਲੋਂ ਉਨ੍ਹਾਂ ਦੇ ਗ੍ਰਹਿ ਬੇਦੀ ਕਾਲੋਨੀ ਧਾਰੀਵਾਲ ਵਿਖੇ ਪਹੁੰਚ ਕੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਹੀਰਾ ਦੇਵੀਦਾਸਪੁਰ ਨੇ ਕਿਹਾ ਕਿ ਜੇ.ਬੀ.ਐੱਸ. ਜਫਰਵਾਲ ਨੇ ਹਮੇਸ਼ਾਂ ਹੀ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਪਰਾਲੇ ਕਰਦੇ ਰਹਿੰਦੇ ਹਨ ਅਤੇ ਉਹ ਖੁਦ ਵੀ ਕਬੱਡੀ ਤੇ ਫੁੱਟਬਾਲ ਦੇ ਹੋਣਹਾਰ ਖਿਡਾਰੀ ਹਨ | ਇਸ ਮੌਕੇ ਜੇ.ਬੀ.ਐੱਸ. ਜਫਰਵਾਲ ਨੇ ਇੰਟਰਨੈਸ਼ਨਲ ਖਿਡਾਰੀ ਹੀਰਾ ਦੇਵੀਦਾਸਪੁਰ ਦਾ ਆਪਣੇ ਗ੍ਰਹਿ ਵਿਖੇ ਆਉਣ ਦਾ ਸਵਾਗਤ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਖੇਡਾਂ ਵੱਲ ਆਪਣੀ ਰੁਚੀ ਵਧਾਉਣ ਅਤੇ ਖੇਡਾਂ ਨਾਲ ਹੀ ਪੰਜਾਬ ਨੂੰ ਨਸ਼ਾ-ਮੁਕਤ ਬਣਾਇਆ ਜਾ ਸਕਦਾ ਹੈ | ਇਸ ਮੌਕੇ ਸੈਮ ਫੈਜਉਲਾ ਚੱਕ, ਸੁੱਚਾ ਸਿੰਘ ਅਤੇ ਮਨਪੀ੍ਰਤ ਸਿੰਘ ਵੀ ਮੌਜ਼ੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਨੇ ਪੈਦਲ ਸੰਗ ਦਾ ਕੀਤਾ ਸਵਾਗਤ ਅਗਲੀ ਖ਼ਬਰ ਪਿੰਡ ਭੁੱਲੇਚੱਕ ਵਿਖੇ 6 ਲੱਖ ਦੀ ਲਾਗਤ ਨਾਲ ਲਗਾਏ ਦੋ ਟਰਾਂਸਫ਼ਾਰਮਰਾਂ ਦਾ ਕੀਤਾ ਉਦਘਾਟਨ
Ad Position 24