29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜੀਆ ਲਾਲ ਮਿੱਤਲ ਸਕੂਲ ਨੇ ਪੈਦਲ ਸੰਗ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 06-03-2026
ਗੁਰਦਾਸਪੁਰ, 5 ਮਾਰਚ (ਚੱਕਰਾਜਾ)-ਹਰ ਸਾਲ ਦੀ ਤਰ੍ਹਾਂ ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਆਈ ਸੰਗਤ ਦਾ ਸ਼ਰਧਾ ਨਾਲ ਸਵਾਗਤ ਕੀਤਾ | ਇਹ ਸੰਗਤ ਯਾਤਰਾ ਲਗਪਗ 100 ਸਾਲ ਤੋਂ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਆ ਰਹੀ ਹੈ | ਇਸ ਮੌਕੇ ਸਕੂਲ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਰਾਜੀਵ ਭਾਰਤੀ ਤੇ ਸਟਾਫ਼ ਨੇ ਸੰਗ ਦਾ ਸਵਾਗਤ ਕੀਤਾ ਅਤੇ ਗੁਰੂ ਜੀ ਦਾ ਲੰਗਰ ਵਰਤਾਇਆ | ਇਸ ਮੌਕੇ ਸਕੂਲ ਵਲੋਂ ਸ਼ਬਦ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸਭ ਨੇ ਭਰਪੂਰ ਆਨੰਦ ਮਾਣਿਆ | ਪਿ੍ੰਸੀਪਲ ਰਾਜੀਵ ਭਾਰਤੀ ਨੇ ਚੋਲ੍ਹਾ ਸਾਹਿਬ ਮੇਲੇ ਲਈ ਸਾਰਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਰਮਨ ਬਹਿਲ ਵਲੋਂ ਪਿੰਡ ਭੰਗਵਾਂ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ ਅਗਲੀ ਖ਼ਬਰ ਜੇ.ਬੀ.ਐੱਸ. ਜਫਰਵਾਲ ਨੂੰ ਇੰਟਰਨੈਸ਼ਨਲ ਕਬੱਡੀ ਖਿਡਾਰੀ ਵਲੋਂ ਸਨਮਾਨਿਤ
Ad Position 24