ਹਰਚੋਵਾਲ, 5 ਮਾਰਚ (ਢਿੱਲੋਂ, ਭਾਮ)- ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਸਰਕਲ ਹਰਚੋਵਾਲ ਵਲੋਂ ਸੰਗ ਦੇ ਮੇਲੇ 'ਤੇ ਮੁਫ਼ਤ ਮੈਡੀਕਲ ਕੈਂਪ ਪਿੰਡ ਭੇਟ ਪੱਤਣ ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਪਿੰਡ ਭੇਟ ਪੱਤਣ ਵਿਖੇ ਪਹੁੰਚਣ ਵਾਲੀਆਂ ਲੋੜਵੰਦ ਸੰਗਤਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਤੇ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਟੈਸਟ ਵੀ ਕੀਤੇ ਗਏ | ਕੈਂਪ ਵਿਚ ਸੇਵਾ ਨਿਭਾਉਣ ਵਾਲੇ ਸਮੂਹ ਡਾਕਟਰਾਂ ਦਾ ਯੂਨੀਅਨ ਦੇ ਪ੍ਰਧਾਨ ਵਲੋਂ ਮਾਣ ਸਨਮਾਨ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਡਾਕਟਰ ਗਰਨੇਕ ਸਿੰਘ ਹਰਚੋਵਾਲ, ਡਾਕਟਰ ਸਤਨਾਮ ਸਿੰਘ ਕੰਡੀਲਾ ਜਨਰਲ ਸਕੱਤਰ, ਡਾ. ਦਿਲਬਾਗ ਸਿੰਘ ਭੇਟ ਪੱਤਣ, ਪਿਆਰਾ ਸਿੰਘ ਹੰਬੋਵਾਲ, ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ, ਬਲਬੀਰ ਸਿੰਘ ਭਿੰਡਰ, ਸਰਬਜੀਤ ਸਿੰਘ, ਸਤਨਾਮ ਸਿੰਘ, ਸੁਖਚੈਨ ਸਿੰਘ ਪੱਡਾ, ਗੁਰਮੇਜ ਸਿੰਘ ਤਲਵਾੜਾ, ਭੁਪਿੰਦਰ ਸਿੰਘ ਬਸਰਾਵਾਂ, ਰਵਿੰਦਰ ਸਿੰਘ ਮਠੋਲਾ, ਰਮਿੰਦਰ ਸਿੰਘ ਮਠੋਲਾ, ਰਛਪਾਲ ਸਿੰਘ ਵਰਿਆਂ, ਪਰਗਟ ਸਿੰਘ ਨੱਤ, ਬਲਜੀਤ ਸਿੰਘ ਨੱਤ, ਸਰਵਣ ਸਿੰਘ ਥਿੰਦ ਧਾਰੀਵਾਲ, ਰਣਜੀਤ ਸਿੰਘ, ਜਸਬੀਰ ਸਿੰਘ ਕਾਹਲਵਾਂ, ਸੁਖਵਿੰਦਰ ਸਿੰਘ, ਰਘਵਿੰਦਰ ਸਿੰਘ ਆਦਿ ਡਾਕਟਰ ਹਾਜ਼ਰ ਸਨ |