29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਵਲੋਂ ਜੇ.ਈ. ਸਰਵਣ ਸਿੰਘ ਸੱਖੋਵਾਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 06-03-2026
ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਪਾਵਰਕਾਮ ਸਬ-ਡਵੀਜ਼ਨ ਘੁਮਾਣ ਤੋਂ ਸੇਵਾ-ਮੁਕਤ ਹੋਏ ਜੇ.ਈ. ਸਰਵਣ ਸਿੰਘ ਸੱਖੋਵਾਲ ਦੀ ਵਿਦਾਇਗੀ ਪਾਰਟੀ ਮੌਕੇ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਪੰਜਾਬ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਕੌਂਸਲ ਪ੍ਰਧਾਨ ਅਤੇ ਰਵਾਇਤੀ ਭੰਗੜਾ ਕੋਚ ਪ੍ਰੋ. ਬਲਬੀਰ ਸਿੰਘ ਕੋਲਾ ਨੇ ਕਿਹਾ ਕਿ ਸਰਵਣ ਸਿੰਘ ਸੱਖੋਵਾਲ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਦੇ ਸਰਗਰਮ ਮੈਂਬਰ ਹਨ, ਜਿਨਾਂ ਵਲੋਂ ਭੰਗੜੇ ਨੂੰ ਪ੍ਰਮੋਟ ਕਰਨ ਲਈ ਕਸਬਾ ਘੁਮਾਣ ਵਿਖੇ ਕਈ ਸੱਭਿਆਚਾਰਕ ਮੇਲੇ ਵੀ ਕਰਵਾਏ ਗਏ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਸਿੰਘ ਮਾਣਕ ਨੂੰ ਵੀ ਸਨਮਾਨਿਤ ਕੀਤਾ ਗਿਆ | ਸਰਵਣ ਸਿੰਘ ਸੱਖੋਵਾਲ ਨੇ ਨੇਕ ਨੀਅਤ ਨਾਲ ਬਿਜਲੀ ਬੋਰਡ ਵਿਚ ਸੇਵਾ ਨਿਭਾਈ ਅਤੇ ਸਰਵਿਸ ਨੂੰ ਲੋਕ ਭਲਾਈ ਦਾ ਜ਼ਰੀਆ ਬਣਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਰਿਹਾ | ਸੇਵਾ ਮੁਕਤੀ 'ਤੇ ਕਸਬਾ ਘੁਮਾਣ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਵਲੋਂ ਜੇ.ਈ. ਸਰਵਣ ਸਿੰਘ ਸੱਖੋਵਾਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਦੇ ਸਕੱਤਰ ਪ੍ਰੋ. ਦਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਪੱਡਾ, ਮੀਤ ਪ੍ਰਧਾਨ ਲੈਕ. ਹਰਪਾਲ ਸਿੰਘ ਬਟਾਲਾ, ਅਧਿਆਪਕ ਆਗੂ ਦਿਲਬਾਗ ਸਿੰਘ ਪੱਡਾ, ਕਿਸਾਨ ਆਗੂ ਕੰਵਲਜੀਤ ਸਿੰਘ ਲਾਲੀ, ਪ੍ਰਭਜੋਤ ਸਿੰਘ ਐੱਨ.ਆਰ.ਆਈ., ਪ੍ਰੈੱਸ ਸਕੱਤਰ ਗੁਰਦੀਪ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ ਮਾਣ, ਦਫ਼ਤਰ ਸਕੱਤਰ ਹਰਦੀਪ ਸਿੰਘ, ਹਰਦਿਆਲ ਸਿੰਘ ਅੰਮਿ੍ਤਸਰ, ਹਰਵਿੰਦਰ ਸਿੰਘ ਚਾਹਲ, ਨਰਿਪਜੀਤ ਸਿੰਘ ਜੋਹਲ, ਸੰਦੀਪ ਕੁਮਾਰ ਅਤੇ ਸੋਨੀ ਘੁਮਾਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੇਟ ਪੱਤਣ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਰਮਨ ਬਹਿਲ ਵਲੋਂ ਪਿੰਡ ਭੰਗਵਾਂ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ
Ad Position 24