29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

‘ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਮਿਲੀ ਨਵੀਂ ਐਂਬੂਲੈਂਸ

Ad Position 21
No active advertisement
ਅਜੀਤ ਡੈਸਕ 06-03-2026
ਗੁਰਦਾਸਪੁਰ, 5 ਮਾਰਚ (ਪੰਕਜ ਸ਼ਰਮਾ)- ਵਾਈਸ-ਚਾਂਸਲਰ ਡਾ: ਐਸ.ਕੇ. ਮਿਸ਼ਰਾ ਦੀ ਦੂਰ ਅੰਦੇਸ਼ੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਅੱਜ ਵਿਦਿਆਰਥੀਆਂ ਤੇ ਸਟਾਫ ਦੇ ਹਿਤ ਵਿਚ ਨਵੀਂ ਐਂਬੂਲੈਂਸ ਪ੍ਰਾਪਤ ਹੋਈ | ਇਹ ਮਹੱਤਵਪੂਰਨ ਸਹੂਲਤ ਯੂਨੀਵਰਸਿਟੀ ਦੀਆਂ ਸਿਹਤ ਸੇਵਾਵਾਂ ਵਿਚ ਵੱਡਾ ਯੋਗਦਾਨ ਹੈ | ਐਂਬੂਲੈਂਸ ਦੀਆਂ ਚਾਬੀਆਂ ਰਸਮੀ ਤੌਰ 'ਤੇ ਰਵਿੰਦਰ ਗੁਪਤਾ ਡੀ.ਜੀ.ਐਮ. ਸਟੇਟ ਬੈਂਕ ਆਫ਼ ਇੰਡੀਆ ਵਲੋਂ ਸੁਧਾਂਸ਼ੂ ਗੁਪਤਾ ਖੇਤਰੀ ਪ੍ਰਬੰਧਕ ਤੇ ਉਨ੍ਹਾਂ ਦੀ ਟੀਮ ਦੇ ਨਾਲ ਵਾਈਸ ਚਾਂਸਲਰ ਡਾ: ਐਸ ਕੇ ਮਿਸਰਾ ਨੂੰ ਸੌਂਪੀਆਂ ਗਈਆਂ | ਇਹ ਪਹਿਲ ਕਦਮੀ ਸਮਾਜਿਕ ਜ਼ਿੰਮੇਵਾਰੀ, ਭਲਾਈ ਲਈ ਬੈਂਕਿੰਗ ਖੇਤਰ ਤੇ ਯੂਨੀਵਰਸਿਟੀ ਵਿਚਕਾਰ ਇਕ ਅਰਥਪੂਰਨ ਸਹਿਯੋਗ ਦਾ ਪ੍ਰਤੀਕ ਹੈ | ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਅਜ ਕੁਮਾਰ ਡੀਨ ਅਕਾਦਮਿਕ ਮਾਮਲੇ, ਡਾ: ਹਰੀਸ਼ ਪੁੰਗੋਤਰਾ ਡੀਨ ਸਹਿਯੋਗ, ਡਾ: ਅਰਵਿੰਦ ਸ਼ਰਮਾ ਡੀਨ ਆਫ਼ ਸਟੂਡੈਂਟਸ ਸ਼ਾਮਿਲ ਸਨ | ਨਿ੍ਪਜੀਤ ਯੂਨੀਵਰਸਿਟੀ ਦੀ ਡਿਸਪੈਂਸਰੀ ਵਲੋਂ ਡੀਨ ਰਿਸਰਚ ਡਾ: ਸਰਬਜੀਤ ਸਿੰਘ ਸਿੱਧੂ, ਟਰਾਂਸਪੋਰਟ ਕੰਟਰੋਲਿੰਗ ਅਫ਼ਸਰ ਡਾ: ਨਵਨੀਤ ਲਾਲੀ ਤੇ ਡਾ: ਗੁਰਨਾਮ ਸਿੰਘ ਭੁੱਲਰ ਵੀ ਮੌਜੂਦ ਸਨ | ਇਹ ਪ੍ਰੋਗਰਾਮ ਸਕਾਰਾਤਮਿਕ ਮਾਹੌਲ ਵਿਚ ਕਰਵਾਇਆ ਗਿਆ ਤੇ ਇਸ ਨੇ ਵਿਦਿਆਰਥੀਆਂ ਦੇ ਹਿਤ ਵਿਚ ਸਮੁੱਚੇ ਵਿਕਾਸ ਲਈ ਕੈਂਪਸ ਦੀਆਂ ਸੇਵਾਵਾਂ ਦਾ ਵਿਸਥਾਰ ਕਰਨ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕੀਤਾ |
Ad Position 22
No active advertisement
ਪਿਛਲੀ ਖ਼ਬਰ ਲੰਡਨ ਕਿਡਜ਼ ਸਕੂਲ 'ਚ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਹੋਇਆ <br/> ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24