29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੰਡਨ ਕਿਡਜ਼ ਸਕੂਲ 'ਚ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਹੋਇਆ <br/>

Ad Position 21
No active advertisement
ਅਜੀਤ ਡੈਸਕ 06-03-2026
ਬਟਾਲਾ, 5 ਮਾਰਚ (ਹਰਦੇਵ ਸਿੰਘ ਸੰਧੂ)- ਸ਼ਾਸਤਰੀ ਨਗਰ ਬਟਾਲਾ 'ਚ ਬੱਚਿਆਂ ਦੇ ਮਸ਼ਹੂਰ ਸਕੂਲ ਲੰਡਨ ਕਿਡਜ਼ ਦਾ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਸਾਲਾਨਾ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਡਾ. ਹਰਦੀਪ ਸਿੰਘ (ਸਪੀਚ ਥਰੈਪਿਸਟ ਬਟਾਲਾ), ਉਨ੍ਹਾਂ ਦੇ ਨਾਲ ਡਾ. ਮੀਨਾ ਵੀ ਸਨ ਤੇ ਵਿਸ਼ੇਸ਼ ਮਹਿਮਾਨ ਕਮਾਂਡਰ ਪੰਜਾਬ ਹੋਮ ਗਾਰਡ ਮਨਪ੍ਰੀਤ ਸਿੰਘ ਰੰਧਾਵਾ ਨੇ ਜੋਤ ਜਗਾ ਕੇ ਸਮਾਗਮ ਦੀ ਆਰੰਭਤਾ ਕਰਵਾਈ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਦਾ ਗਾਇਨ ਕਰ ਕੇ ਕੀਤੀ | ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਪੰਜਾਬੀ ਗੀਤ, ਗਿੱਧਾ, ਭੰਗੜਾ ਤੇ ਕਵਿਤਾਵਾਂ ਪੇਸ਼ ਕੀਤੀਆਂ | ਸਮਾਗਮ 'ਚ ਹਾਜ਼ਰ ਪਤਵੰਤੇ ਸੱਜਣ ਤੇ ਬੱਚਿਆਂ ਦੇ ਮਾਪਿਆਂ ਵਲੋਂ ਖੂਬ ਆਨੰਦ ਮਾਣਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਸਿੰਘ ਢਿੱਲੋਂ ਤੇ ਪਿ੍ੰਸੀਪਲ ਗੁਰਸ਼ਰਨ ਕੌਰ ਢਿੱਲੋਂ ਵਲੋਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਸਮਾਗਮ ਦੀ ਸਮਾਪਤੀ ਤੋਂ ਬਾਅਦ ਮੁੱਖ ਮਹਿਮਾਨਾਂ ਵਲੋਂ ਸਕੂਲ ਦੇ ਬੱਚਿਆਂ ਦਾ ਤਗਮੇ ਦੇ ਕੇ ਸਨਮਾਨ ਕੀਤਾ | ਇਸ ਮੌਕੇ ਇੰਚਾਰਜ ਕਵਲਜੀਤ ਕੌਰ, ਅਧਿਆਪਕਾ ਅਰਸ਼ਦੀਪ ਕੌਰ, ਪਲਵਿੰਦਰ ਕੌਰ ਬਾਜਵਾ, ਇੰਦਰਜੀਤ ਸਿੰਘ ਜੌੜਾ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਸਮੱਸਿਆਵਾਂ ਦੇ ਹੱਲ ਸੰਬੰਧੀ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਦੀ ਮੀਟਿੰਗ ਅਗਲੀ ਖ਼ਬਰ ‘ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਮਿਲੀ ਨਵੀਂ ਐਂਬੂਲੈਂਸ
Ad Position 24