ਫ਼ਤਹਿਗੜ੍ਹ ਚੂੜੀਆਂ, 5 ਮਾਰਚ (ਅਵਤਾਰ ਸਿੰਘ ਰੰਧਾਵਾ)-ਹਲਕੇ ਅੰਦਰ ਹੋ ਰਹੇ ਲਿੰਕ ਸੜਕਾਂ ਦੇ ਨਵੀਨੀਕਰਨ ਨੂੰ ਲੈ ਕੇ ਘਣੀਏ-ਕੇ-ਬਾਂਗਰ ਤੋਂ ਪਾਰੋਵਾਲ ਤੱਕ ਤਕਰੀਬਨ 3 ਕਿਲੋਮੀਟਰ ਦੀ ਲੰਬਾਈ ਲਿੰਕ ਸੜਕ ਦਾ ਉਦਘਾਟਨ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਵਰਕਰਾਂ ਤੇ ਆਗੂਆਂ ਦੀ ਹਾਜ਼ਰੀ ਵਿਚ ਕੀਤਾ | ਉਨ੍ਹਾਂ ਦੱਸਿਆ ਕਿ 43 ਲੱਖ ਦੀ ਲਾਗਤ ਦੇ ਨਾਲ ਇਹ ਸੜਕ ਨੇਪਰੇ ਚੜ੍ਹੇਗੀ ਜਿਸ ਨਾਲ ਆਵਾਜਾਈ ਨਾਲ ਸੰਬੰਧਿਤ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ | ਇਸ ਦੇ ਨਾਲ ਹੀ ਹਲਕਾ ਇੰਚਾਰਜ ਪਨੂੰ ਨੇ ਪਿਛਲੇ ਕਈ ਸਾਲਾਂ ਤੋਂ ਰੁਕੇ ਹੋਏ ਕੰਮ ਵੀ ਜਲਦੀ ਨੇਪਰੇ ਚੜ੍ਹਾਉਣ ਦਾ ਵਾਅਦਾ ਕੀਤਾ ਕੀਤਾ | ਉਨ੍ਹਾਂ ਕਿਹਾ ਕਿ ਆਧੁਨਿਕ ਤਰੀਕੇ ਨਾਲ ਵਰਤੇ ਜਾ ਰਹੇ ਚੰਗੇ ਮਟੀਰੀਅਲ ਨਾਲ ਬਣਨ ਵਾਲੀਆਂ ਸੜਕਾਂ ਲੰਮਾਂ ਸਮਾਂ ਖ਼ਰਾਬ ਨਹੀਂ ਹੋਣਗੀਆਂ | ਖ਼ਰਾਬ ਹੋ ਚੁੱਕੀ ਇਸ ਸੜਕ ਦਾ ਕੰਮ ਸ਼ੁਰੂ ਹੋਣ 'ਤੇ ਲੋਕਾਂ ਵਲੋਂ ਖੁਸ਼ੀ ਪ੍ਰਗਟਾਈ ਜਾ ਰਹੀ ਹੈ | ਇਸ ਮੌਕੇ ਹਲਕਾ ਯੂਥ ਪ੍ਰਧਾਨ ਗੁਰਬਿੰਦਰ ਕਾਦੀਆਂ, ਬਲਾਕ ਪ੍ਰਧਾਨ ਰਘਬੀਰ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਹਰਦੀਪ ਸਿੰਘ, ਮਲਜਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ, ਜਗਮੀਤ ਸਿੰਘ ਜੱਗਾ, ਯੂਥ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਬਿਕਰਮਜੀਤ ਸਿੰਘ, ਪ੍ਰਗਟ ਸਿੰਘ, ਦਲਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ, ਰਵੀ ਰੰਧਾਵਾ, ਸਰਬਜੀਤ ਕੌਰ, ਪਰਮਜੀਤ ਕੌਰ ਜੋਸ਼, ਹਰਪ੍ਰੀਤ ਸਿੰਘ, ਪੰਚ ਬਰਨਾਟ ਮਸੀਹ, ਪੰਚ ਪੂਰਨ ਸਿੰਘ, ਮਤਿਆਸ ਭੱਟੀ, ਅਵਤਾਰ ਸਿੰਘ ਰੰਧਾਵਾ, ਨਿੰਦਰ ਨਿੰਦੀ, ਸ਼ੀਦਾ ਮਸੀਹ, ਵਿੱਕੀ, ਸੁਰਜੀਤ ਸਿੰਘ, ਕੁਲਦੀਪ ਮਸੀਹ, ਪ੍ਰੇਮ ਮਸੀਹ, ਪਰਮਜੀਤ ਪੰਮਾ, ਜਸਮੇਰ ਸਿੰਘ, ਜਸਵੀਰ ਸਿੰਘ, ਕਰਨਜੀਤ ਸਿੰਘ, ਨਵਤੇਜ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |