ਧਾਰੀਵਾਲ, 5 ਮਾਰਚ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਸਟੀਚਿਊਟ ਕਾਲਜ ਆਫ ਐਜੂਕੇਸ਼ਨ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ 'ਯੁੱਧ ਨਸ਼ਿਆ ਵਿਰੁੱਧ' ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਜੈਪਾਲ ਰਿਸ਼ਰਚ ਆਰਗਨਾਈਜੇਸ਼ਨ ਅੰਮਿ੍ਤਸਰ ਵਲੋਂ ਸਰਵੇਅਰ ਮੈਡਮ ਕਾਜਲ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਪ੍ਰਤੀ ਜਾਗਰੂਕ ਕਰਵਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅਸੀਂ ਸਭ ਮਿਲ ਕੇ ਹੀ ਨਸ਼ਿਆਂ ਨੂੰ ਰੋਕਣ ਵਿਚ ਆਪਣਾ ਯੋਗਦਾਨ ਦੇ ਸਕਦੇ ਹਾਂ | ਨਸ਼ਾ ਸਾਡੇ ਸਮਾਜ ਦੀ ਉਹ ਬਿਮਾਰੀ ਹੈ, ਜਿਹੜੀ ਇਸ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ | ਇਸ ਮੌਕੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਐੱਮ.ਡੀ. ਪਰਮਿੰਦਰ ਕੌਰ ਚਾਹਲ, ਪਿ੍ੰਸੀਪਲ ਕਿਰਨ ਕੇਸਰ ਨੇ ਵੀ ਸ਼ਮੂਲੀਅਤ ਕੀਤੀ | ਆਈ.ਟੀ.ਆਈ. ਪਿ੍ੰਸੀਪਲ ਪ੍ਰੀਤਮ ਸਿੰਘ, ਇੰਸਟ੍ਰਕਟਰ ਮਨਦੀਪ ਸਿੰਘ ਤੇ ਉਨ੍ਹਾਂ ਦੇ ਸਮੂਹ ਵਿਦਿਆਰਥੀ ਇਸ ਸੈਮੀਨਾਰ ਵਿਚ ਹਾਜ਼ਰ ਸਨ | ਸੈਮੀਨਾਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ਼ ਐਜੂਕੇਸ਼ਨ ਪਿ੍ੰਸੀਪਲ ਮਨਦੀਪ ਕੌਰ, ਆਫਿਸਿਏਟਿੰਗ ਡਾ. ਜੀਵਨ ਜੋਤੀ, ਅਸਿਸਟੈਂਟ ਪ੍ਰੋਫੈਸਰ ਗਗਨਦੀਪ ਕੌਰ, ਰਜ਼ਨੀ ਰਾਵਤ, ਹਰਨੀਤ ਕੌਰ ਸ਼ਾਮਿਲ ਸਨ |