29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੈਪਟਨ ਬਾਠ ਤੇ ਤਰਲੋਕ ਬਾਠ ਵਲੋਂ ਪੈਦਲ ਯਾਤਰਾ ਸੰਗ ਦੇ ਮੁਖੀ ਬਾਬਾ ਰਣਧੀਰ ਸਿੰਘ ਦਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 06-03-2026
ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਪਿੰਡ ਮਡਿਆਲਾ ਸੈਣੀਆ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪੈਦਲ ਯਾਤਰਾ ਸੰਗਤ ਦੇ ਰੂਪ ਪਹੁੰਚ ਰਹੇ ਸੰਗ ਦੇ ਮੁਖੀ ਬਾਬਾ ਰਣਧੀਰ ਸਿੰਘ ਦਾ ਹਲਕਾ ਸ੍ਰੀ ਹਰਿਗੋਬਿੰਦਪੁਰ 'ਚ ਪਹੁੰਚਣ 'ਤੇ ਪਿੰਡ ਕੀੜੀ ਅਫਗਾਨਾ 'ਚ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸਾਬਕਾ ਵਿਧਾਇਕ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਚੇਅਰਮੈਨ ਪੰਜਾਬ ਐਗਰੋ ਤਰਲੋਕ ਸਿੰਘ ਬਾਠ ਨੇ ਸਿਰੋਪਾਓ ਤੇ ਲੋਈ ਨਾਲ ਸਨਮਾਨਿਤ ਕੀਤਾ | ਇਸ ਮੌਕੇ ਕੈਪ: ਬਾਠ ਨੇ ਕਿਹਾ ਕਿ ਇਹ ਸੰਗ ਚੋਲਾ ਸਾਹਿਬ ਜੀ ਦੇ ਦਰਸ਼ਨ ਕਰ ਕੇ 4 ਮਾਰਚ ਰਾਤ ਸਮੇਂ ਵਾਪਸ ਘਰਾਂ ਨੂੰ ਪਰਤਦਾ ਹੈ | ਇਸ ਮੌਕੇ ਉਨ੍ਹਾਂ ਨਾਲ ਜਗਬੀਰ ਸਿੰਘ ਧਰਮਸੋਤ ਮੈਂਬਰ ਬਲਾਕ ਸੰਮਤੀ, ਮਾ. ਮਨਜੀਤ ਸਿੰਘ ਕਿੜੀ ਅਫਗਾਨਾ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ ਹਰਚੋਵਾਲ, ਬਲਜਿੰਦਰ ਸਿੰਘ ਨੰਗਲ ਝੌਰ, ਦਰਸ਼ਨ ਸਿੰਘ ਔਲਖ, ਮਾ. ਦਰਸ਼ਨ ਸਿੰਘ ਬਹਾਦੁਰ ਹੂਸੈਨ, ਬਾਬਾ ਸਤਨਾਮ ਸਿੰਘ, ਸੰਦੀਪ ਸਿੰਘ ਸਰਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਨੇ 2027 'ਚ ਕਾਂਗਰਸ ਸਰਕਾਰ ਬਣਨ ਦਾ ਮੁੱਢ ਬੰਨਿ੍ਹਆ : ਮਨਦੀਪ ਸਿੰਘ ਰੰਗੜ ਨੰਗਲ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਈਕੋ ਕਲੱਬ ਨੇ ਸਾਇੰਸ ਦਿਵਸ ਮਨਾਇਆ
Ad Position 24