29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਸਾਈਾ ਫਾਰਮੇਸੀ ਕਾਲਜ ਵਿਖੇ ਸੰਯੁਕਤ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ

Ad Position 21
No active advertisement
ਅਜੀਤ ਡੈਸਕ 06-03-2026
ਪਠਾਨਕੋਟ, 5 ਮਾਰਚ (ਸੰਧੂ)- ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਮਸ਼ਹੂਰ ਆਈ.ਟੀ. ਤੇ ਗਿਆਨ ਪ੍ਰਕਿਰਿਆ ਆਊਟਸੋਰਸਿੰਗ ਕੰਪਨੀ ਆਈ.ਡੀ.ਐਸ. ਇਨਫੋਟੈਕ ਦੁਆਰਾ ਇਕ ਸਫਲ ਸੰਯੁਕਤ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ | ਇਹ ਡਰਾਈਵ ਸੰਸਥਾ ਦੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਦੀ ਅਗਵਾਈ ਤੇ ਮਾਰਗ ਦਰਸ਼ਨ 'ਚ ਚਲਾਈ ਗਈ | ਪਿ੍ੰਸੀਪਲ ਡਾ: ਰਾਜੇਸ਼ ਗੁਪਤਾ ਨੇ ਕੰਪਨੀ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ | ਕੰਪਨੀ ਵਲੋਂ ਰੀਤਾ ਭਾਕੁਨੀ, ਤਨਵੀਰ ਕੌਰ ਤੇ ਸਿਮਰਨ ਪਾਲ ਨੇ ਪਲੇਸਮੈਂਟ ਪ੍ਰਕਿਰਿਆ ਦਾ ਸੰਚਾਲਨ ਕੀਤਾ | ਪਲੇਸਮੈਂਟਸ ਦੇ ਡਾਇਰੈਕਟਰ ਸੁਲਕਸ਼ੈ ਕੁਮਾਰ ਮੁਰਗਈ ਨੇ ਕਿਹਾ ਕਿ ਆਈ.ਡੀ.ਐਸ. ਇਨਫੋਟੈਕ ਆਈ.ਟੀ. ਸੇਵਾਵਾਂ, ਕਾਨੂੰਨੀ ਪ੍ਰਕਿਰਿਆ ਆਊਟਸੋਰਸਿੰਗ, ਪ੍ਰਕਾਸ਼ਨ ਹੱਲ ਤੇ ਕਾਰੋਬਾਰੀ ਪ੍ਰਕਿਰਿਆ ਪ੍ਰਬੰਧਨ ਦੇ ਖੇਤਰਾਂ ਵਿਚ ਇਕ ਨਾਮਵਰ ਕੰਪਨੀ ਵਜੋਂ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ | ਚੇਅਰਮੈਨ ਐਸ.ਕੇ. ਪੁੰਜ ਨੇ ਕਿਹਾ ਕਿ ਆਈ.ਡੀ.ਐਸ. ਇਨਫੋਟੈਕ ਇਕ ਨਾਮਵਰ ਤੇ ਭਰੋਸੇਮੰਦ ਕੰਪਨੀ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਸ਼ਾਨਦਾਰ ਕਰੀਅਰ ਮੌਕੇ ਪ੍ਰਦਾਨ ਕਰਦੀ ਹੈ | ਐਮ.ਡੀ. ਤਿ੍ਪਤ ਪੁੰਜ ਅਤੇ ਉਪ ਪ੍ਰਧਾਨ ਰੀਆ ਪੁੰਜ ਨੇ ਚੁਣੇ ਗਏ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪਿ੍ੰਸੀਪਲ ਮੁਕੇਸ਼ ਗੁਪਤਾ, ਪਿ੍ੰਸੀਪਲ ਡਾ: ਰਾਜੇਸ਼ ਗੁਪਤਾ, ਡਾ: ਗਿਰੀਸ਼ ਗੁਪਤਾ, ਡਾ: ਨੀਰਜ ਭੰਡਾਰੀ ਸਾਰੇ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰਾਂ ਤੇ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜੋਗਿੰਦਰ ਨਗਰ ਨੈਰੋਗੇਜ ਰੇਲਵੇ ਲਾਈਨ 'ਤੇ ਟ੍ਰੇਨ ਟਰਾਇਲ ਲਗਾਤਾਰ ਜਾਰੀ
Ad Position 24