29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜੋਗਿੰਦਰ ਨਗਰ ਨੈਰੋਗੇਜ ਰੇਲਵੇ ਲਾਈਨ 'ਤੇ ਟ੍ਰੇਨ ਟਰਾਇਲ ਲਗਾਤਾਰ ਜਾਰੀ

Ad Position 21
No active advertisement
ਢਾਂਗੂ ਰੋਡ 'ਤੇ ਪੈਂਦੇ ਰੇਲਵੇ ਫਾਟਕ ਦੇ ਬੰਦ ਹੋਣ ਮਗਰੋਂ ਮੌਜੂਦ ਵਾਹਨ ਚਾਲਕ | ਤਸਵੀਰ: ਸੁਮਿਤ <br/> 06-03-2026
ਪਠਾਨਕੋਟ, 5 ਮਾਰਚ (ਸੁਮਿਤ)- ਪਠਾਨਕੋਟ-ਜੋਗਿੰਦਰਨਗਰ ਨੈਰੋਗੇਜ ਰੇਲਵੇ ਲਾਈਨ 'ਤੇ ਟ੍ਰੇਨ ਟਰਾਇਲ ਦੌਰਾਨ ਢਾਂਗੂ ਫਾਟਕ ਸਣੇ ਸ਼ਹਿਰ ਦੇ ਸਾਰੇ ਰੇਲ ਫਾਟਕਾਂ ਨੂੰ ਲੰਬੇ ਸਮੇਂ ਲਈ ਬੰਦ ਰੱਖਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 11 ਵਜੇ ਢਾਂਗੂ ਫਾਟਕ ਬੰਦ ਕੀਤਾ ਗਿਆ ਸੀ ਤੇ ਲਗਪਗ 11:30 ਵਜੇ ਇਸ ਨੰੂ ਦੁਬਾਰਾ ਖੋਲਿ੍ਹਆ ਗਿਆ | ਇਸ ਅੱਧੇ ਘੰਟੇ ਦੌਰਾਨ ਦੋਵਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਕਈ ਲੋਕ ਟ੍ਰੈਫਿਕ ਜਾਮ ਵਿਚ ਫਸੇ ਰਹੇ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੇਂਦਰੀ ਰੇਲ ਰਾਜ ਮੰਤਰੀ ਵਲੋਂ ਪਹਿਲਾਂ ਹੀ ਹੁਕਮ ਦਿੱਤੇ ਗਏ ਸਨ ਕਿ ਟ੍ਰੇਨ ਟਰਾਇਲ ਜਾਂ ਹੋਰ ਕੰਮਾਂ ਦੌਰਾਨ ਫਾਟਕ ਲੰਬੇ ਸਮੇਂ ਲਈ ਬੰਦ ਨਾ ਰੱਖਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਦਿੱਕਤ ਨਾ ਆਵੇ ਪਰ ਇਸ ਦੇ ਬਾਵਜੂਦ ਰੇਲਵੇ ਅਧਿਕਾਰੀਆਂ ਵਲੋਂ ਇਨ੍ਹਾਂ ਹੁਕਮਾਂ ਦੀ ਪਾਲਨਾ ਨਾ ਕਰਨ ਦੇ ਦੋਸ਼ ਲੱਗ ਰਹੇ ਹਨ | ਫਾਟਕ ਬੰਦ ਹੋਣ ਕਾਰਨ ਸਕੂਲ ਜਾਣ ਵਾਲੇ ਬੱਚੇ, ਦਫ਼ਤਰ ਜਾਣ ਵਾਲੇ ਕਰਮਚਾਰੀ ਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕ ਕਾਫ਼ੀ ਦੇਰ ਤੱਕ ਜਾਮ ਵਿਚ ਫਸੇ ਰਹੇ | ਕਈ ਵਾਹਨ ਚਾਲਕਾਂ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਰੇਲਵੇ ਵਿਭਾਗ ਨੂੰ ਟਰਾਇਲ ਦੇ ਸਮੇਂ ਬਾਰੇ ਪਹਿਲਾਂ ਹੀ ਸੂਚਨਾ ਦੇਣੀ ਚਾਹੀਦੀ ਸੀ | ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਨੈਰੋਗੇਜ ਰੇਲਵੇ ਸਟੇਸ਼ਨ ਨੂੰ ਸ਼ਹਿਰ ਤੋਂ ਬਾਹਰ ਸ਼ਿਫ਼ਟ ਕੀਤਾ ਜਾਵੇ ਤੇ ਭਵਿੱਖ ਵਿਚ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਪ੍ਰਬੰਧ ਸੁਧਾਰੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਈਾ ਫਾਰਮੇਸੀ ਕਾਲਜ ਵਿਖੇ ਸੰਯੁਕਤ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਅਗਲੀ ਖ਼ਬਰ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ
Ad Position 24