29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਘਰੋਟਾ ਬਲਾਕ ਤੇ ਪੰਚਾਇਤ ਸੰਮਤੀ ਦੇ ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਹੋਈ ਚੋਣ

Ad Position 21
No active advertisement
ਅਜੀਤ ਡੈਸਕ 06-03-2026
ਘਰੋਟਾ, 5 ਮਾਰਚ (ਸੰਜੀਵ ਗੁਪਤਾ)- ਘਰੋਟਾ ਬਲਾਕ ਵਿਚ ਪੰਚਾਇਤ ਸਮਿਤੀ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਮੀਟਿੰਗ ਐਸ.ਡੀ.ਐਮ. ਪਠਾਨਕੋਟ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਮੀਟਿੰਗ ਦੌਰਾਨ ਬਲਾਕ ਸਮਿਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ ਗਈ | ਚੋਣ ਦੌਰਾਨ ਜ਼ੋਨ ਨੰਬਰ-5 ਤੋਂ ਸਮਿਤੀ ਮੈਂਬਰ ਪਵਨ ਕੁਮਾਰ ਨੂੰ ਬਲਾਕ ਸਮਿਤੀ ਦਾ ਚੇਅਰਮੈਨ ਚੁਣਿਆ ਗਿਆ ਜਦਕਿ ਜ਼ੋਨ ਨੰਬਰ-15 ਤੋਂ ਸਮਿਤੀ ਮੈਂਬਰ ਨੀਰੂ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ | ਚੇਅਰਮੈਨ ਦੀ ਚੋਣ ਦੌਰਾਨ ਜ਼ੋਨ ਨੰਬਰ-2 ਤੋਂ ਸਮਿਤੀ ਮੈਂਬਰ ਸਤੀਸ਼ ਕੁਮਾਰ ਤੇ ਜ਼ੋਨ ਨੰਬਰ-3 ਤੋਂ ਬਲਜੀਤ ਸਿੰਘ ਨੇ ਜ਼ੋਨ ਨੰਬਰ-5 ਦੇ ਮੈਂਬਰ ਪਵਨ ਕੁਮਾਰ ਦਾ ਨਾਮ ਪੇਸ਼ ਕੀਤਾ ਜਿਸ ਨੂੰ ਸਾਰੇ ਮੈਂਬਰਾਂ ਨੇ ਸਮਰਥਨ ਦਿੱਤਾ | ਇਸ ਤਰ੍ਹਾਂ ਪਵਨ ਕੁਮਾਰ ਨੂੰ ਨਿਰਵਿਰੋਧ ਚੇਅਰਮੈਨ ਚੁਣ ਲਿਆ ਗਿਆ | ਇਸੇ ਤਰ੍ਹਾਂ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਜ਼ੋਨ ਨੰਬਰ-6 ਤੋਂ ਸਮਿਤੀ ਮੈਂਬਰ ਮਮਤਾ ਦੇਵੀ ਅਤੇ ਜ਼ੋਨ ਨੰਬਰ-16 ਤੋਂ ਕਰਨ ਕੁਮਾਰ ਨੇ ਜ਼ੋਨ ਨੰਬਰ-15 ਦੀ ਮੈਂਬਰ ਨੀਰੂ ਦਾ ਨਾਮ ਪੇਸ਼ ਕੀਤਾ | ਸਾਰੇ ਮੈਂਬਰਾਂ ਦੇ ਸਮਰਥਨ ਨਾਲ ਨੀਰੂ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ | ਦੱਸਣਯੋਗ ਹੈ ਕਿ ਕੁੱਲ 18 ਸਮਿਤੀ ਮੈਂਬਰਾਂ ਵਿਚੋਂ ਜ਼ੋਨ ਨੰਬਰ-8, 4 ਤੇ 18 ਦੇ ਮੈਂਬਰ ਗ਼ੈਰ-ਹਾਜ਼ਰ ਰਹੇ | ਇਸ ਮੌਕੇ ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਵਿਜੇ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ, ਚੇਅਰਮੈਨ ਮਨੋਹਰ ਸਿੰਘ, ਸਰਪੰਚ ਸੰਜੀਵ ਕੁਮਾਰ, ਬਲਾਕ ਰਣਜੀਤ ਸਿੰਘ ਸਮੇਤ ਸਮੂਹ ਸਰਪੰਚ, ਪੰਚ, ਸਮਿਤੀ ਮੈਂਬਰ ਤੇ ਸਮਰਥਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਰਾਜ ਮਾਰਗ 154-ਏ 'ਤੇ ਦੁਨੇਰਾ ਵਿਖੇ ਲੱਗ ਰਿਹਾ ਭਾਰੀ ਟਰੈਫ਼ਿਕ ਜਾਮ ਅਗਲੀ ਖ਼ਬਰ ਹੋਲੀ ਦਾ ਤਿਉਹਾਰ ਮਨਾਇਆ
Ad Position 24