29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰਾਸ਼ਟਰੀ ਰਾਜ ਮਾਰਗ 154-ਏ 'ਤੇ ਦੁਨੇਰਾ ਵਿਖੇ ਲੱਗ ਰਿਹਾ ਭਾਰੀ ਟਰੈਫ਼ਿਕ ਜਾਮ

Ad Position 21
No active advertisement
ਅਜੀਤ ਡੈਸਕ 06-03-2026
ਧਾਰਕਲਾਂ, 5 ਮਾਰਚ (ਨਰੇਸ਼ ਪਠਾਨੀਆ)- ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ 154-ਏ 'ਤੇ ਪਿੰਡ ਦੁਨੇਰਾ ਮੇਨ ਬਾਜ਼ਾਰ 'ਚ ਵਾਹਨਾਂ ਦਾ ਭਾਰੀ ਟਰੈਫ਼ਿਕ ਜਾਮ ਦੇਖਣ ਨੰੂ ਮਿਲ ਰਿਹਾ ਹੈ | ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਰਾਜ ਕੁਮਾਰ ਖਜੂਰੀਆ ਨੇ ਦੱਸਿਆ ਕਿ ਪੰਜਾਬ 'ਚ ਛੁੱਟੀਆਂ ਹੋਣ ਦੌਰਾਨ ਲੋਕ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜ਼ਿਲ੍ਹਾ ਪਠਾਨਕੋਟ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ 'ਚ ਸਥਿਤ ਸੈਲਾਨੀ ਸਥੱਲ ਡਲਹੌਜ਼ੀ ਵੱਲ ਵੱਡੀ ਗਿਣਤੀ ਵਿਚ ਸੈਰ ਸਪਾਟੇ ਲਈ ਜਾਂਦੇ ਹਨ ਜਿਸ ਕਰਕੇ ਧਾਰ ਬਲਾਕ ਦੀ ਸੜਕ 'ਤੇ ਵਾਧੂ ਬੋਝ ਪੈ ਜਾਂਦਾ ਹੈ ਤੇ ਲੋਕ ਧਾਰ ਬਲਾਕ ਦੇ ਪਿੰਡ ਦੁਨੇਰਾ ਦੇ ਮੇਨ ਬਾਜ਼ਾਰ ਵਿਚ ਖਾਣ ਪੀਣ ਲਈ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਖੜੇ ਕਰਕੇ ਦੂਰ-ਦੂਰ ਚਲੇ ਜਾਂਦੇ ਹਨ | ਟਰੈਫ਼ਿਕ ਜਾਮ ਵਿਚ ਅਕਸਰ ਐਂਬੂਲੈਂਸ ਤੇ ਦੂਰ ਦੁਰਾਡੇ ਜਾਣ ਵਾਲੇ ਵਾਹਨ ਫਸ ਜਾਂਦੇ ਹਨ ਤੇ ਲੋਕਾਂ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਫਿਕ ਸੁਚੱਜੇ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਕਰਮਚਾਰੀਆਂ ਦੀ ਦੁਨੇਰਾ ਬਾਜ਼ਾਰ ਵਿਚ ਸਥਾਈ ਤੌਰ 'ਤੇ ਤਾਇਨਾਤੀ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪ੍ਰਾਪਰਟੀ ਟੈਕਸ ਸ਼ਾਖਾ 31 ਮਾਰਚ ਤੱਕ ਹਰ ਸਨਿਚਰਵਾਰ ਖੁੱਲ੍ਹੀ ਰਹੇਗੀ ਅਗਲੀ ਖ਼ਬਰ ਘਰੋਟਾ ਬਲਾਕ ਤੇ ਪੰਚਾਇਤ ਸੰਮਤੀ ਦੇ ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਹੋਈ ਚੋਣ
Ad Position 24