ਨਰੋਟ ਮਹਿਰਾ, 5 ਮਾਰਚ (ਰਾਜ ਕੁਮਾਰੀ)- ਭਾਜਪਾ ਤੇ ਕਾਂਗਰਸ ਨਾਲ ਸੰਬੰਧਤ ਬਹੁਤ ਸਾਰੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਆਮ ਆਦਮੀ ਪਾਰਟੀ ਨਵੇਂ ਪਰਿਵਾਰਕ ਮੈਂਬਰਾਂ ਦਾ ਮਾਨ ਸਨਮਾਨ ਕਰਦੀ ਹੈ ਤੇ ਭਰੋਸਾ ਦਿੰਦੀ ਹੈ ਕਿ ਭਵਿੱਖ ਅੰਦਰ ਵੀ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਆਮ ਆਦਮੀ ਪਾਰਟੀ ਬਲਜਿੰਦਰ ਕੌਰ, ਸਾਬਕਾ ਕੌਂਸਲਰ ਸੋਹਨ ਲਾਲ, ਤਨੂੰ ਠਾਕੁਰ, ਅਮਿਤ ਮਹਿਰਾ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਨਿਤਿਨ ਠਾਕੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਰਨ ਵੀਰ ਸਰਪੰਚ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੱਜ ਪਾਰਟੀ ਅੰਦਰ ਮਨਮੋਹਨ ਰਾਜ, ਰਾਣੋ ਦੇਵੀ, ਸੱਤਿਆ ਦੇਵੀ, ਸ਼ੋਭਾ ਰਾਣੀ, ਰਜਨੀ ਬਾਲਾ, ਅਸ਼ੋਕ ਕੁਮਾਰ, ਜੋਗਿੰਦਰ ਪਾਲ, ਤਿਲਕ ਰਾਜ, ਭੋਲੇ ਦੇਵੀ, ਨੀਲਮ ਦੇਵੀ, ਸੁਦੇਸ਼ ਕੁਮਾਰ, ਨੀਲਮ, ਅੰਚਲ ਕੁਮਾਰ, ਮੀਨੂ ਦੇਵੀ, ਹਿੰਮਤ ਰਾਜਾ, ਨਿਤਿਨ ਕੁਮਾਰ, ਤਰਸੇਮ ਲਾਲ, ਰਾਹੁਲ ਕੁਮਾਰ, ਅਸ਼ੀਸ਼ ਚੰਦੂ, ਆਸ਼ੀਸ਼ ਮਹਿਰਾ, ਸੁਮਿਤ, ਰੋਹਿਤ ਮਹਿਰਾ, ਰਾਹੁਲ ਮਹਾਜਨ ਤੇ ਹੋਰ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਹੈ |