ਪਠਾਨਕੋਟ, 5 ਮਾਰਚ (ਸੰਧੂ)- ਖੱਤਰੀ ਯੁਵਾ ਸੰਗਠਨ ਦੇ ਪ੍ਰਧਾਨ ਅਨਮੋਲ ਪੁਰੀ ਦੀ ਪ੍ਰਧਾਨਗੀ ਹੇਠ ਖੱਤਰੀ ਭਵਨ ਵਿਖੇ ਮੀਟਿੰਗ ਹੋਈ ਜਿਸ ਵਿਚ ਖੱਤਰੀ ਸਭਾ ਦੇ ਪ੍ਰਧਾਨ ਰੋਮੀ ਵਡੈਹਰਾ ਅਤੇ ਸਰਪ੍ਰਸਤ ਸਤੀਸ਼ ਮਹਿੰਦਰੂ ਮੁੱਖ ਤੌਰ 'ਤੇ ਹਾਜ਼ਰ ਸਨ | ਪ੍ਰੋਗਰਾਮ ਦੌਰਾਨ ਨੌਜਵਾਨ ਮੈਂਬਰਾਂ ਅਮਿਤ ਨਾਇਰ ਤੇ ਸ਼ਿਵਮ ਹਾਂਡਾ ਨੂੰ ਫੁੱਲਾਂ ਦੇ ਹਾਰ ਪਾ ਕੇ ਰਸਮੀ ਤੌਰ 'ਤੇ ਸੰਗਠਨ ਵਿਚ ਸ਼ਾਮਿਲ ਕੀਤਾ ਗਿਆ | ਸਭਾ ਦੇ ਪ੍ਰਧਾਨ ਰੋਮੀ ਵਡੈਹਰਾ ਤੇ ਸਰਪ੍ਰਸਤ ਸਤੀਸ਼ ਮਹਿੰਦਰੂ ਨੇ ਕਿਹਾ ਕਿ ਕਿਸੇ ਵੀ ਸੰਗਠਨ ਦੀ ਮਜ਼ਬੂਤ ਨੀਂਹ ਇਸ ਦੇ ਨੌਜਵਾਨਾਂ 'ਤੇ ਨਿਰਭਰ ਕਰਦੀ ਹੈ | ਉਨ੍ਹਾਂ ਦੀ ਊਰਜਾ, ਦਿ੍ਸ਼ਟੀ ਤੇ ਸਮਰਪਣ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ | ਸੰਗਠਨ ਦੇ ਪ੍ਰਧਾਨ ਅਨਮੋਲ ਪੁਰੀ ਨੇ ਕਿਹਾ ਕਿ ਯੁਵਾ ਸੰਗਠਨ ਦਾ ਉਦੇਸ਼ ਸਮਾਜ ਵਿਚ ਏਕਤਾ, ਸੇਵਾ ਭਾਵਨਾ ਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਜਨਰਲ ਸਕੱਤਰ ਚੰਦਨ ਮਹਿੰਦਰੂ, ਸਰਪ੍ਰਸਤ ਅਸ਼ੋਕ ਵਡੈਹਰਾ, ਵਿਜੇ ਪਾਸੀ, ਰਾਮਪਾਲ ਭੰਡਾਰੀ, ਆਦੇਸ਼ ਸਿਆਲ, ਅਵਤਾਰ ਅਬਰੋਲ, ਪੀ.ਆਰ. ਪਾਸੀ, ਸੁਧੀਰ ਸਹਿਗਲ, ਤਿਰਲੋਕ ਨੰਦਾ, ਪ੍ਰਦੀਪ ਅਰੋੜਾ, ਪੰਕਜ ਮਲਹੋਤਰਾ, ਜਗਦੀਸ਼ ਕੋਹਲੀ, ਪੰਕਜ ਸਰਨਾ, ਸੰਜੀਵ ਤ੍ਰੇਹਨ, ਪੰਕਜ ਤੁਲੀ, ਨਿਸ਼ਾਂਤ ਨੰਦਾ, ਚੈਤੰਨਿਆ ਹਾਂਡਾ ਤੇ ਵਿਸ਼ਾਲ ਅਰੋੜਾ ਸਮੇਤ ਹੋਰ ਮੈਂਬਰ ਮੌਜੂਦ ਸਨ |