ਸੁਜਾਨਪੁਰ 5 ਮਾਰਚ (ਜਗਦੀਪ ਸਿੰਘ)-ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ ਚਮੜੀ ਦੇ ਰੋਗਾਂ ਸਬੰਧੀ ਇਕ ਜਾਂਚ ਕੈਂਪ ਪ੍ਰਧਾਨ ਵਿਨੋਦ ਮਹਾਜਨ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਕੈਂਪ ਵਿਚ ਚਮੜੀ ਦੇ ਰੋਗਾਂ ਦੀ ਮਾਹਿਰ ਡਾ: ਅਲਕਾ ਮਹਿਤਾ ਅਤੇ ਉਨ੍ਹਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ ਵਿਚ ਲਗਪਗ 96 ਮਰੀਜ਼ਾਂ ਦੀ ਜਾਂਚ ਕੀਤੀ ਗਈ | ਡਾ: ਅਲਕਾ ਮਹਿਤਾ ਵਲੋਂ ਕੈਂਪ ਵਿਚ ਲੋਕਾਂ ਨੂੰ ਅਲਰਜੀ ਸਬੰਧੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਚਮੜੀ ਦੇ ਕੈਂਸਰ ਨੂੰ ਅਲਰਜੀ ਦੀ ਸਟੇਜ 'ਤੇ ਕਿਵੇਂ ਪਹਿਚਾਣਿਆ ਜਾ ਸਕਦਾ ਹੈ ਅਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ | ਲਾਇਨਜ਼ ਕਲੱਬ ਹਰਮਨ ਦੇ ਪ੍ਰਧਾਨ ਵਿਨੋਦ ਮਹਾਜਨ ਨੇ ਕਿਹਾ ਕਿ ਲਾਇਨਜ਼ ਕਲੱਬ ਇਸ ਤਰ੍ਹਾਂ ਦੇ ਕੈਂਪ ਲਗਾਉਂਦਾ ਰਹਿੰਦਾ ਹੈ ਜਿਸ ਨਾਲ ਜ਼ਰੂਰਤਮੰਦਾਂ ਨੂੰ ਲਾਭ ਮਿਲ ਸਕੇ | ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਜ਼ਰੂਰਤਮੰਦਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦਾ ਹੈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ, ਰੀਜਨ ਚੇਅਰਮੈਨ ਸੁਭਾਸ਼ ਅਬਰੋਲ, ਜ਼ੋਨ ਚੇਅਰਮੈਨ ਸੁਰਿੰਦਰ ਸ਼ਰਮਾ, ਲਾਈਨ ਇੰਜੀ: ਅਜੇ ਮਹਾਜਨ, ਨਰੇਸ਼ ਸ਼ਰਮਾ, ਸਤੀਸ਼ ਸ਼ਰਮਾ, ਜਤਿੰਦਰ ਪਠਾਣੀਆ, ਐਸ.ਕੇ. ਭਗਤ, ਡਾ: ਰਘਬੀਰ ਸਿੰਘ, ਤਰਲੋਕ ਮਹਾਜਨ, ਸਤੀਸ਼ ਮਹਾਜਨ, ਉਨਮੇਸ਼ ਕਮਲ ਡੋਗਰਾ, ਸੁਰੇਸ਼ ਮਹਾਜਨ, ਸੁਨੀਲ ਮਹਾਜਨ, ਪ੍ਰਸ਼ੋਤਮ ਮਹਾਜਨ, ਨੀਤੂ ਮਿਨਹਾਸ, ਰੇਣੂ ਮਹਾਜਨ, ਲਕਸ਼ਮੀ ਵਰਮਾ, ਰੇਣੂ ਸ਼ਰਮਾ ਅਤੇ ਸਰੋਜ ਮਹਾਜਨ ਆਦਿ ਹਾਜ਼ਰ ਸਨ |