ਪਠਾਨਕੋਟ, 5 ਮਾਰਚ (ਸੰਧੂ)-ਰੋਟਰੀ ਕਲੱਬ ਨੇ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਦੇ ਹੋਣਹਾਰ ਵਿਦਿਆਰਥੀਆਂ ਅਤੇ ਕੰਪਿਊਟਰ ਵਿਭਾਗ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ | ਇਸ ਮੌਕੇ ਰੋਟਰੀ ਕਲੱਬ ਦੇ ਅਧਿਕਾਰੀ ਅਤੇ ਮੈਂਬਰ ਮੌਜੂਦ ਸਨ | ਜਿਨ੍ਹਾਂ ਵਿਚ ਪ੍ਰਧਾਨ ਅਮਿਤ ਭਾਂਬਰੀ, ਅਨਿਲ ਮਲਹੋਤਰਾ, ਵੀਰੇਂਦਰ ਡੋਗਰਾ, ਗੌਤਮ ਅਗਰਵਾਲ ਅਤੇ ਅਜੈ ਸੇਠ ਸ਼ਾਮਿਲ ਸਨ | ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਰੋਟਰੀ ਕਲੱਬ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਸਮਾਜਿਕ ਸੰਗਠਨਾਂ ਦੇ ਸਮਰਥਨ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਮੌਕੇ ਉਪਲੱਬਧ ਹੁੰਦੇ ਹਨ | ਜਿਨ੍ਹਾਂ ਦੀ ਵਿੱਤੀ ਸਥਿਤੀ ਉਨ੍ਹਾਂ ਨੂੰ ਰੁਕਾਵਟ ਬਣਾਉਂਦੀ ਹੈ |