29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡਾ. ਸ਼ਵੇਤਾ ਠਾਕੁਰ ਵਲੋਂ ਲਿਖੀ ਕਿਤਾਬ 'ਨਵੀਨਤਾ ਅਤੇ ਉਦਮਤਾ ਦੁਆਰਾ ਸਥਿਰ ਵਿਕਾਸ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 06-03-2026
ਪਠਾਨਕੋਟ, 5 ਮਾਰਚ (ਸੰਧੂ)- ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਾ ਦੇ ਵਿਗਿਆਨ ਵਿਭਾਗ ਨੇ ਡਾ: ਸ਼ਵੇਤਾ ਠਾਕੁਰ ਦੁਆਰਾ ਲਿਖੀ ਗਈ ਕਿਤਾਬ 'ਨਵੀਨਤਾ ਅਤੇ ਉਦਮਤਾ ਦੁਆਰਾ ਸਥਿਰ ਵਿਕਾਸ' ਜਾਰੀ ਕੀਤੀ ਗਈ | ਸਮਾਗਮ ਕਾਲਜ ਦੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ: ਤਰਸੇਮ ਤੇ ਵਿਸ਼ੇਸ਼ ਮਹਿਮਾਨ ਵਜੋਂ ਰਾਜੇਸ਼ਵਰ ਸਲਾਰੀਆ ਸੇਵਾਮੁਕਤ ਡਿਪਟੀ ਡੀ.ਈ.ਓ., ਸੰਪਾਦਕੀ ਟੀਮ ਦੇ ਮੈਂਬਰ ਨਿਹਾਰਿਕਾ ਸ਼ਰਮਾ, ਜਗਮੀਤ ਕੌਰ, ਸਨੇਹਾ ਅਨੋਤਰਾ, ਮਹਿਕ ਤੇ ਵਿਦਿਆਰਥੀ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਵਿਗਿਆਨ ਵਿਭਾਗ ਦੀਆਂ ਪ੍ਰਾਪਤੀਆਂ ਤੇ ਅਕਾਦਮਿਕ ਪਹਿਲਕਦਮੀਆਂ ਨੂੰ ਉਜਾਗਰ ਕਰਨ ਵਾਲੇ ਇਕ ਨਿੱਘੇ ਸਵਾਗਤ ਭਾਸ਼ਣ ਨਾਲ ਹੋਈ | ਇਸ ਮੌਕੇ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਡਾ: ਸ਼ਵੇਤਾ ਠਾਕੁਰ ਨੂੰ ਉਨ੍ਹਾਂ ਦੇ ਵਿਦਵਤਾਪੂਰਨ ਯੋਗਦਾਨ ਲਈ ਵਧਾਈ ਦਿੱਤੀ ਤੇ ਖੋਜ ਸਭਿਆਚਾਰ ਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ 'ਚ ਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਵਿਦਿਆਰਥੀਆਂ ਅਤੇ ਕੰਪਿਊਟਰ ਵਿਭਾਗ ਨੂੰ ਵਿੱਤੀ ਸਹਾਇਤਾ ਦਿੱਤੀ ਅਗਲੀ ਖ਼ਬਰ 20ਵਾਂ ਭੰਡਾਰਾ ਤੇ ਛਿੰਝ ਮੇਲਾ ਕਰਵਾਇਆ
Ad Position 24