29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਈ ਘਨੱਈਆ ਯੂਥ ਕਲੱਬ ਸਤਕੋਹਾ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਸਤਿੰਦਰ ਸਿੰਘ)-ਪਿੰਡ ਸਤਕੋਹਾ ਵਿਖੇ ਭਾਈ ਘਨੱਈਆ ਯੂਥ ਕਲੱਬ ਸਤਕੋਹਾ ਅਤੇ ਸਰਹੱਦੀ ਸਪੋਰਟਸ ਐਂਡ ਵੈਲਫੇਅਰ ਕਲੱਬ ਬਟਾਲਾ ਵਲੋਂ 31ਵਾਂ ਮੁਫ਼ਤ ਮੈਡੀਕਲ ਕੈਂਪ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਅਤੇ ਮਾਈ ਯੁਵਾ ਭਾਰਤ ਗੁਰਦਾਸਪੁਰ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਮੈਡੀਕਲ ਅਫ਼ਸਰ ਡਾ. ਕੁਲਜੀਤ ਕੌਰ ਵਲੋਂ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਮੁੱਖ ਅਹੁਦੇਦਾਰ ਤੇਜਪ੍ਰਤਾਪ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਕਾਹਲੋਂ ਤੇ ਪਰਮਿੰਦਰ ਸਿੰਘ ਕਾਹਲੋਂ ਨੇ ਮੁੱਖ ਮਹਿਮਾਨ ਦਾ ਸਨਮਾਨ ਕਰਦਿਆਂ ਦੱਸਿਆ ਕਿ ਕਲੱਬ ਵਲੋਂ ਸਾਲ 1996 ਤੋਂ ਲਗਾਤਾਰ ਇਹ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਦੌਰਾਨ ਡਾ. ਗੁਰਨਾਮ ਸਿੰਘ ਸੇਖਵਾਂ ਤੇ ਮਮਤਾ ਵਲੋਂ ਮਰੀਜ਼ਾਂ ਦੀ ਜਾਂਚ ਕਰ ਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸਤਨਾਮ ਸਿੰਘ ਰੰਧਾਵਾ, ਹਰਭਿੰਦਰ ਸਿੰਘ ਰੰਧਾਵਾ ਕਲੇਰ ਖੁਰਦ, ਅਕਾਲੀ ਆਗੂ ਤਰਲੋਚਨ ਸਿੰਘ, 'ਆਪ' ਆਗੂ ਲਖਵਿੰਦਰ ਸਿੰਘ ਸਾਬੀ, ਸਾਬਕਾ ਸਰਪੰਚ ਰਸਬੀਰ ਸਿੰਘ, ਕੁਲਦੀਪ ਸਿੰਘ ਸ਼ਾਹ, ਸੁਖਰਾਜ ਸਿੰਘ, ਗੁਰਮੇਜ ਸਿੰਘ ਕਾਹਲੋਂ, ਸਤਿੰਦਰਪਾਲ ਸਿੰਘ, ਹਰਦਿਆਲ ਸਿੰਘ, ਸੇਵਾਮੁਕਤ ਇੰਸਪੈਕਟਰ ਨਰਿੰਦਰ ਸਿੰਘ, ਮਨਦੀਪ ਸਿੰਘ ਲਾਡੀ ਅਤੇ ਅਮਰਜੀਤ ਸਿੰਘ ਪ੍ਰਧਾਨ ਸਮੇਤ ਕਈ ਸ਼ਖ਼ਸੀਅਤਾਂ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤ ਕਬੀਰ ਮੰਦਰ ਫੱਜੂਪੁਰ ਦੇ ਮੁੱਖ ਸੇਵਾਦਾਰ ਨਿਯੁਕਤ ਹੋਏ ਮਹਿੰਦਰਪਾਲ ਅਗਲੀ ਖ਼ਬਰ ਡਘਾਮ ਕੁੱਪਾਂਵਾਲੀ ਤੋਂ ਚੱਲੇ ਪੈਦਲ ਸੰਗ ਦਾ ਬਾਬਾ ਬਲਬੀਰ ਸਿੰਘ ਬੇਦੀ ਵਲੋਂ ਨਿੱਘਾ ਸਵਾਗਤ
Ad Position 24