28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੇਲਵੇ ਗੇਟਮੈਨ ’ਤੇ ਲੋਹੇ ਦੀ ਰਾਡ ਨਾਲ ਹਮਲਾ, ਭੈਣ-ਭਰਾ ਖ਼ਿਲਾਫ਼ ਮਾਮਲਾ ਦਰਜ

ਪਠਾਨਕੋਟ, 28 ਅਗਸਤ (ਸੰਧੂ)-ਰੇਲਵੇ ਗੇਟ ਨੰਬਰ ਸੀ-44 ਸੋਹਲ ਵਿਖੇ ਡਿਊਟੀ ਕਰ ਰਹੇ ਗੇਟਮੈਨ ਰਜਤ ਕੁਮਾਰ ਪੁੱਤਰ ਕ੍ਰਿਸ਼ਨ ਲਾਲ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਤੇ ਉਸ ਦੀ ਵਰਦੀ ਪਾੜਨ ਦੇ ਦੋਸ਼ ਹੇਠ ਜੀ. ਆਰ.

Ad Position 21
No active advertisement
ਹਮਲਾਵਰਾਂ ਵਲੋਂ ਰਜਤ ਕੁਮਾਰ ਦੀ ਪਾੜੀ ਗਈ ਵਰਦੀ ਤੇ ਜ਼ਖ਼ਮੀ ਜ਼ੇਰੇ ਇਲਾਜ ਰਜਤ ਕੁਮਾਰ । ਅਜੀਤ ਤਸਵੀਰਾਂ 29-08-2026
ਪਠਾਨਕੋਟ, 28 ਅਗਸਤ (ਸੰਧੂ)-ਰੇਲਵੇ ਗੇਟ ਨੰਬਰ ਸੀ-44 ਸੋਹਲ ਵਿਖੇ ਡਿਊਟੀ ਕਰ ਰਹੇ ਗੇਟਮੈਨ ਰਜਤ ਕੁਮਾਰ ਪੁੱਤਰ ਕ੍ਰਿਸ਼ਨ ਲਾਲ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਤੇ ਉਸ ਦੀ ਵਰਦੀ ਪਾੜਨ ਦੇ ਦੋਸ਼ ਹੇਠ ਜੀ.ਆਰ.ਪੀ. ਪੁਲਿਸ ਵਲੋਂ ਰਿਸ਼ਬ ਸ਼ਰਮਾ ਤੇ ਪ੍ਰਿਆ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਨੂੰ ਦਿੱਤੇ ਬਿਆਨ ’ਚ ਰਜਤ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਇਸਲਾਮਾਬਾਦ, ਗੁਰਦਾਸਪੁਰ ਨੇ ਦੱਸਿਆ ਕਿ 22 ਅਗਸਤ ਦੀ ਰਾਤ ਨੂੰ ਉਹ ਰੇਲਵੇ ਗੇਟ ਨੰਬਰ ਸੀ-44 ਸੋਹਲ ’ਤੇ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਡਿਊਟੀ ’ਤੇ ਸੀ । ਰਾਤ ਕਰੀਬ 11 ਵਜੇ ਇਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ.ਬੀ.-99-88 98 ਉੱਥੇ ਆ ਕੇ ਰੁਕੀ, ਉਸ ’ਚੋਂ ਰਿਸ਼ਬ ਸ਼ਰਮਾ ਤੇ ਉਸ ਦੀ ਭੈਣ ਪ੍ਰਿਆ ਸ਼ਰਮਾ ਬਾਹਰ ਆਏ । ਬਿਆਨ ਅਨੁਸਾਰ ਪ੍ਰਿਆ ਸ਼ਰਮਾ ਨੇ ਰਜਤ ਕੁਮਾਰ ਨੂੰ ਲਲਕਾਰਦਿਆਂ ਕਿਹਾ ਕਿ ਉਹ ਉਸ ਦੇ ਪਤੀ ਵਿਕਾਸ ਸ਼ਰਮਾ ਨੂੰ ਉਸ ਦੇ ਖ਼ਿਲਾਫ਼ ਭੜਕਾਉਂਦਾ ਹੈ ਤੇ ਉਸ ਨੂੰ ਸਬਕ ਸਿਖਾਇਆ ਜਾਵੇ। ਇਸ ਦੌਰਾਨ ਰਿਸ਼ਬ ਸ਼ਰਮਾ ਦੇ ਹੱਥ ਵਿਚ ਲੋਹੇ ਦੀ ਰਾਡ ਸੀ, ਜਿਸ ਨਾਲ ਉਸ ਨੇ ਰਜਤ ਕੁਮਾਰ ਦੇ ਸਿਰ ਤੇ ਸੱਜੇ ਡੋਲੇ ’ਤੇ ਵਾਰ ਕੀਤੇ । ਰਜਤ ਨੇ ਦੱਸਿਆ ਕਿ ਪ੍ਰਿਆ ਸ਼ਰਮਾ ਨੇ ਵੀ ਉਸ ਦੇ ਗਲੇ ’ਤੇ ਮੁੱਕੇ ਮਾਰੇ, ਜਦਕਿ ਦੋਵਾਂ ਨੇ ਮਿਲ ਕੇ ਉਸ ਦੀ ਵਰਦੀ ਪਾੜ ਦਿੱਤੀ । ਰਜਤ ਕੁਮਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਘਟਨਾ ਬਾਰੇ ਦੱਸਿਆ ਜਾਂ ਵਿਕਾਸ ਸ਼ਰਮਾ ਦੀ ਮਦਦ ਕੀਤੀ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦੋਵੇਂ ਰਾਡ ਸਮੇਤ ਗੱਡੀ ਵਿਚ ਸਵਾਰ ਹੋ ਕੇ ਮੌਕੇ ਤੋਂ ਚਲੇ ਗਏ । ਘਟਨਾ ਉਪਰੰਤ ਰਜਤ ਨੇ ਆਪਣੇ ਚਾਚੇ ਦੇ ਪੁੱਤਰ ਪ੍ਰੀਤ ਸੰਗਮ ਤੇ ਦੋਸਤ ਵਿਕਾਸ ਨੂੰ ਫੋਨ ਕਰਕੇ ਬੁਲਾਇਆ ਅਤੇ ਸਰਕਾਰੀ ਫੋਨ ਤੋਂ ਆਨ-ਡਿਊਟੀ ਸਟੇਸ਼ਨ ਮਾਸਟਰ ਨੂੰ ਵੀ ਸੂਚਿਤ ਕੀਤਾ। ਬਾਅਦ ਵਿਚ ਉਸ ਨੂੰ ਇਲਾਜ ਲਈ ਸੀ.ਐੱਚ./ਡੀ.ਐੱਚ. ਡੀ.ਐੱਚ.ਡਬਲਯੂ. ਧਾਰੀਵਾਲ ਵਿਖੇ ਦਾਖਲ ਕਰਵਾਇਆ ਗਿਆ । ਪੁਲਿਸ ਅਨੁਸਾਰ ਰਜਤ ਕੁਮਾਰ ਵਲੋਂ 23 ਅਗਸਤ ਦੀ ਐੱਮ.ਐੱਲ.ਆਰ. ਨੰਬਰ ਐਮ 153001322600392 ਪੇਸ਼ ਕਰਨ ਅਤੇ ਬਿਆਨ ਦਰਜ ਕਰਵਾਉਣ ਉਪਰੰਤ ਮਾਮਲੇ ਦੀ ਜਾਂਚ ਕੀਤੀ ਗਈ । ਪੁਲਿਸ ਨੇ ਰਿਸ਼ਬ ਸ਼ਰਮਾ ਪੁੱਤਰ ਪ੍ਰਮੋਦ ਕੁਮਾਰ ਤੇ ਪ੍ਰਿਆ ਸ਼ਰਮਾ ਪਤਨੀ ਵਿਕਾਸ ਸ਼ਰਮਾ ਦੋਵੇਂ ਵਾਸੀ ਰਣਜੀਤ ਐਵੀਨਿਊ, ਗੁਰਦਾਸਪੁਰ, ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । ਰਜਤ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇੰਨਸਾਫ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭੋਆ ਹਲਕੇ ’ਚ 65.80 ਲੱਖ ਰੁਪਏ ਦੀ ਲਾਗਤ ਨਾਲ 4.73 ਕਿੱਲੋਮੀਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਸ਼ੁਰੂ ਅਗਲੀ ਖ਼ਬਰ ਪਠਾਨਕੋਟ ’ਚ ਧੂਮਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Ad Position 24