06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਿਯਮਾਂ ਨੂੰ ਤਾਕ ’ਤੇ ਰੱਖਦਿਆਂ ਬੱਸਾਂ ਦੇ ਸਮਰੱਥਾ ਤੋਂ ਵੱਧ ਬਿਠਾਇਆ ਜਾ ਰਹੀਆਂ ਸਵਾਰੀਆਂ

ਪਠਾਨਕੋਟ, 6 ਨਵੰਬਰ (ਵਿਨੋਦ)- ਭਾਵੇਂ ਸਰਕਾਰ ਕਿੰਨੇ ਵੀ ਸਖ਼ਤ ਨਿਯਮ ਬਣਾ ਦੇਵੇ, ਪਰ ਕੀ ਉਨ੍ਹਾਂ ਨਿਯਮਾਂ ’ਤੇ ਕੋਈ ਚੱਲ ਰਿਹਾ ਹੈ ਜਾਂ ਉਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਇਹ ਦੇਖਣ ਵਾਲੇ ਅਧਿਕਾਰੀਆਂ ਵਲੋਂ ਕੋਈ ਸੰਜੀਦਗੀ ਨਾ ਦਿਖਾਉਣ ਕਾਰਨ ਮੌਤ ਵੰਡਦੇ ਫਿਰਦੇ ਨਜ਼ਰ ਆਉਂਦੇ ਹਨ ਕਈ ਵਾਹਨ ਪਰ ਅਸੀਂ ਗੱਲ ਕਰਾਂਗੇ ਸਰਕਾਰੀ-ਪ੍ਰਾਈਵੇਟ ਬੱਸਾਂ ਦੀ, ਜਿਨ੍ਹਾਂ ਲਈ ਭਾਵੇਂ ਨਿਯਮ ਬਣਾਏ ਗਏ ਹਨ ਕਿ ਸੀਟਾਂ ਤੋਂ ਵੱਧ ਸਵਾਰੀਆਂ ਨਾ ਬਿਠਾਈਆਂ ਜਾਣ, ਖਿੜਕੀਆਂ ’ਤੇ ਲਟਕਦੀ ਜਾਂ ਛੱਤਾਂ ’ਤੇ ਕੋਈ ਸਵਾਰੀ ਨਜ਼ਰ ਨਹੀਂ ਆਉਣੀ ਚਾਹੀਦੀ ਪਰ ਸ਼ਾਇਦ ਕੁਝ ਪ੍ਰਾਈਵੇਟ ਬੱਸਾਂ ਵਾਲੇ ਇਨ੍ਹਾਂ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਾਂ ਫਿਰ ਕੋਈ ਪਰਵਾਹ ਨਹੀਂ ਕਰਦੇ, ਅਜਿਹਾ ਹੀ ਪਠਾਨਕੋਟ-ਚੰਬਾ ਕੌਮੀ ਸ਼ਾਹਰਾਹ ’ਤੇ ਪਿੰਡ ਬੁੰਗਲ ਨੇੜੇ ਦੇਖਣ ਨੂੰ ਮਿਲਿਆ, ਜਿੱਥੇ ਇਕ ਪ੍ਰਾਈਵੇਟ ਬੱਸ ਵਿਚ ਸਵਾਰੀਆਂ ਸ਼ਾਇਦ ਤੁੰਨ ਤੁੰਨ ਕੇ ਭਰੀਆਂ ਗਈਆਂ ਸਨ ਜਿਸ ਕਾਰਨ ਵਿਦਿਆਰਥੀ ਬੱਸ ਦੀਆਂ ਖਿੜਕੀਆਂ ’ਤੇ ਲਟਕ ਕੇ ਸਫ਼ਰ ਕਰਦੇ ਦਿਖਾਈ ਦਿੱਤੇ । ਜ਼ਿਕਰਯੋਗ ਹੈ ਕਿ ਇਹ ਸੜਕ ਨੀਮ-ਪਹਾੜੀ ਹੋਣ ਕਾਰਨ ਅਨੇਕਾਂ ਡੂੰਘੇ ਮੋੜ ਤੇ ਡੂੰਘੀਆਂ ਖਾਈਆਂ ਹੋਣ ਕਰਕੇ ਸੜਕ ਨੂੰ ਸੰਵੇਦਨਸ਼ੀਲ ਵੀ ਮੰਨਿਆ ਜਾਂਦਾ ਹੈ ਜਿੱਥੇ ਆਏ ਦਿਨ ਸੜਕ ਹਾਦਸੇ ਹੋਣਾ ਆਮ ਗੱਲ ਹੈ ਪਰ ਇਸ ਦੇ ਬਾਵਜੂਦ ਵੀ ਕੁਝ ਬੱਸ ਚਾਲਕ ਇਸ ਦੀ ਕੋਈ ਪਰਵਾਹ ਕੀਤੇ ਬਿਨਾਂ ਹੀ ਇਸ ਤਰ੍ਹਾਂ ਸਵਾਰੀਆਂ ਠੂਸ ਲੈਂਦੇ ਹਨ ਜਿਵੇਂ ਉਨ੍ਹਾਂ ਨੂੰ ਕਿਸੇ ਕਾਨੂੰਨ ਜਾਂ ਨਿਯਮ ਦਾ ਕੋਈ ਖੌਫ ਹੀ ਨਾ ਹੋਵੇ ।

Ad Position 21
No active advertisement
ਬੱਸ ਦੇ ਬਾਹਰ ਲਟਕੇ ਹੋਏ ਵਿਦਿਆਰਥੀ। ਤਸਵੀਰ: ਵਿਨੋਦ 07-11-2026
ਪਠਾਨਕੋਟ, 6 ਨਵੰਬਰ (ਵਿਨੋਦ)- ਭਾਵੇਂ ਸਰਕਾਰ ਕਿੰਨੇ ਵੀ ਸਖ਼ਤ ਨਿਯਮ ਬਣਾ ਦੇਵੇ, ਪਰ ਕੀ ਉਨ੍ਹਾਂ ਨਿਯਮਾਂ ’ਤੇ ਕੋਈ ਚੱਲ ਰਿਹਾ ਹੈ ਜਾਂ ਉਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਇਹ ਦੇਖਣ ਵਾਲੇ ਅਧਿਕਾਰੀਆਂ ਵਲੋਂ ਕੋਈ ਸੰਜੀਦਗੀ ਨਾ ਦਿਖਾਉਣ ਕਾਰਨ ਮੌਤ ਵੰਡਦੇ ਫਿਰਦੇ ਨਜ਼ਰ ਆਉਂਦੇ ਹਨ ਕਈ ਵਾਹਨ ਪਰ ਅਸੀਂ ਗੱਲ ਕਰਾਂਗੇ ਸਰਕਾਰੀ-ਪ੍ਰਾਈਵੇਟ ਬੱਸਾਂ ਦੀ, ਜਿਨ੍ਹਾਂ ਲਈ ਭਾਵੇਂ ਨਿਯਮ ਬਣਾਏ ਗਏ ਹਨ ਕਿ ਸੀਟਾਂ ਤੋਂ ਵੱਧ ਸਵਾਰੀਆਂ ਨਾ ਬਿਠਾਈਆਂ ਜਾਣ, ਖਿੜਕੀਆਂ ’ਤੇ ਲਟਕਦੀ ਜਾਂ ਛੱਤਾਂ ’ਤੇ ਕੋਈ ਸਵਾਰੀ ਨਜ਼ਰ ਨਹੀਂ ਆਉਣੀ ਚਾਹੀਦੀ ਪਰ ਸ਼ਾਇਦ ਕੁਝ ਪ੍ਰਾਈਵੇਟ ਬੱਸਾਂ ਵਾਲੇ ਇਨ੍ਹਾਂ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਾਂ ਫਿਰ ਕੋਈ ਪਰਵਾਹ ਨਹੀਂ ਕਰਦੇ, ਅਜਿਹਾ ਹੀ ਪਠਾਨਕੋਟ-ਚੰਬਾ ਕੌਮੀ ਸ਼ਾਹਰਾਹ ’ਤੇ ਪਿੰਡ ਬੁੰਗਲ ਨੇੜੇ ਦੇਖਣ ਨੂੰ ਮਿਲਿਆ, ਜਿੱਥੇ ਇਕ ਪ੍ਰਾਈਵੇਟ ਬੱਸ ਵਿਚ ਸਵਾਰੀਆਂ ਸ਼ਾਇਦ ਤੁੰਨ ਤੁੰਨ ਕੇ ਭਰੀਆਂ ਗਈਆਂ ਸਨ ਜਿਸ ਕਾਰਨ ਵਿਦਿਆਰਥੀ ਬੱਸ ਦੀਆਂ ਖਿੜਕੀਆਂ ’ਤੇ ਲਟਕ ਕੇ ਸਫ਼ਰ ਕਰਦੇ ਦਿਖਾਈ ਦਿੱਤੇ । ਜ਼ਿਕਰਯੋਗ ਹੈ ਕਿ ਇਹ ਸੜਕ ਨੀਮ-ਪਹਾੜੀ ਹੋਣ ਕਾਰਨ ਅਨੇਕਾਂ ਡੂੰਘੇ ਮੋੜ ਤੇ ਡੂੰਘੀਆਂ ਖਾਈਆਂ ਹੋਣ ਕਰਕੇ ਸੜਕ ਨੂੰ ਸੰਵੇਦਨਸ਼ੀਲ ਵੀ ਮੰਨਿਆ ਜਾਂਦਾ ਹੈ ਜਿੱਥੇ ਆਏ ਦਿਨ ਸੜਕ ਹਾਦਸੇ ਹੋਣਾ ਆਮ ਗੱਲ ਹੈ ਪਰ ਇਸ ਦੇ ਬਾਵਜੂਦ ਵੀ ਕੁਝ ਬੱਸ ਚਾਲਕ ਇਸ ਦੀ ਕੋਈ ਪਰਵਾਹ ਕੀਤੇ ਬਿਨਾਂ ਹੀ ਇਸ ਤਰ੍ਹਾਂ ਸਵਾਰੀਆਂ ਠੂਸ ਲੈਂਦੇ ਹਨ ਜਿਵੇਂ ਉਨ੍ਹਾਂ ਨੂੰ ਕਿਸੇ ਕਾਨੂੰਨ ਜਾਂ ਨਿਯਮ ਦਾ ਕੋਈ ਖੌਫ ਹੀ ਨਾ ਹੋਵੇ । ਦੂਜੇ ਪਾਸੇ ਪਿੰਡ ਬੁੰਗਲ ਦੇ ਕੁਝ ਲੋਕਾਂ ਭੂਸ਼ਣ ਸਿੰਘ, ਸਾਬਕਾ ਸਰਪੰਚ ਲਾਲ ਸਿੰਘ, ਨੰਬਰਦਾਰ ਪ੍ਰੇਮ ਕੁਮਾਰ, ਪ੍ਰਬੋਧ ਕੁਮਾਰ ਆਦਿ ਨੇ ਦੱਸਿਆ ਕਿ ਪਹਿਲਾਂ ਇਸ ਰੂਟ ’ਤੇ ਸਰਕਾਰੀ ਬੱਸਾਂ ਚੱਲਣ ਕਾਰਨ ਅਜਿਹੀ ਸਮੱਸਿਆ ਘੱਟ ਆਉਂਦੀ ਸੀ, ਪਰ ਹੁਣ ਜੋ ਬੱਸਾਂ ਚੱਲਦੀਆਂ ਹਨ ਉਹ ਇੱਥੇ ਬਹੁਤ ਘੱਟ ਰੁਕਣ ਕਾਰਨ ਲੋਕਾਂ ਨੂੰ ਮਜ਼ਬੂਰਨ ਭਰੀਆਂ ਬੱਸਾਂ ਵਿਚ ਵੀ ਚੜ੍ਹਨਾ ਪੈਂਦਾ ਹੈ। ਦੂਜੇ ਪਾਸੇ ਸਾਬਕਾ ਡਿਪਟੀ ਸਪੀਕਰ ਤੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਨੀਤੀ ਨੂੰ ਸਖ਼ਤ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਅਸੀਂ ਸੱਤਾ ਵਿਚ ਰਹਿੰਦਿਆਂ ਧਾਰ ਦੇ ਲੋਕਾਂ ਦੀਆਂ ਸਹੂਲਤਾਂ ਦਾ ਖਾਸ ਧਿਆਨ ਰੱਖਦੇ ਹੋਏ ਕਈ ਸਰਕਾਰੀ ਬੱਸਾਂ ਦੇ ਰੂਟ ਲਗਵਾਏ ਸਨ, ਜੋ ਇਸ ਮੌਜੂਦਾ ਸਰਕਾਰ ਸਮੇਂ ਕਿਤੇ ਨਜ਼ਰ ਨਹੀਂ ਆਉਂਦੇ। ਮਾਨ ਸਰਕਾਰ ਨੇ ਪੇਂਡੂ ਖੇਤਰਾਂ ਦੇ ਲੋਕਾਂ ਦੀਆਂ ਸਹੂਲਤਾਂ ਲਈ ਲਗਾਈਆਂ ਬੱਸਾਂ ਪਤਾ ਨਹੀਂ ਕਿਹੜੇ ਹੋਰ ਕੰਮਾਂ ਵਿਚ ਲਗਾ ਦਿੱਤੀਆਂ ਹਨ ਤੇ ਲੋਕਾਂ ਦਾ ਘੱਟ ਬੱਸਾਂ ਹੋਣ ਕਾਰਨ ਸਫ਼ਰ ਕਰਨਾ ਔਖਾ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਬਲਾਕ ਧਾਰਕਲਾਂ ਵਿਚ ਬੰਦ ਪਏ ਬੱਸਾਂ ਦੇ ਰੂਟ ਬਹਾਲ ਕੀਤੇ ਜਾਣਗੇ ਤੇ ਪੇਂਡੂ ਖੇਤਰਾਂ ਵਿਚ ਵੀ ਦੁਬਾਰਾ ਬੱਸਾਂ ਬਹਾਲ ਕੀਤੀਆਂ ਜਾਣਗੀਆਂ, ਹੋ ਸਕੇ ਤਾਂ ਨਵੇਂ ਰੂਟ ਦੇ ਕੇ ਬੱਸਾਂ ਪੇਂਡੂ ਖੇਤਰਾਂ ਵਿਚ ਚਲਾਈਆਂ ਜਾਣਗੀਆਂ ਤਾਂ ਜੋ ਪੇਂਡੂਆਂ ਨੂੰ ਆਉਣ-ਜਾਣ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਪ੍ਰੈਜੀਟੇਸ਼ਨ ਸਕੂਲ ਦੀ ਖਿਡਾਰਨ ਨੇ ਸੂਬਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ
Ad Position 24