ਹੈਰੋਇਨ ਸਮੇਤ ਦੋ ਕਾਬੂ
ਪਠਾਨਕੋਟ, 6 ਨਵੰਬਰ (ਵਿਨੋਦ)- ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 12. 10 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਕੀਤੇ ਗਏ ਹਨ, ਥਾਣਾ ਡਵੀਜ਼ਨ ਨੰਬਰ-1 ਦੇ ਏ.
ਪਠਾਨਕੋਟ, 6 ਨਵੰਬਰ (ਵਿਨੋਦ)- ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 12.10 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਕੀਤੇ ਗਏ ਹਨ, ਥਾਣਾ ਡਵੀਜ਼ਨ ਨੰਬਰ-1 ਦੇ ਏ.ਐਸ.ਆਈ. ਦਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਹਿਰੀ ਪਾਰਕ ਪਠਾਨਕੋਟ ਵਿਖੇ ਨਾਕਾ ਲਗਾ ਕੇ ਖੜੇ ਸੀ, ਤਾਂ ਪਠਾਨਕੋਟ ਸਾਈਡ ਵਲੋਂ ਇਕ ਆਟੋ ਆਇਆ ਤੇ ਆਟੋ ਚਾਲਕ ਨਾਲ ਅਗਲੀ ਸੀਟ ’ਤੇ ਇਕ ਮੁੰਡਾ ਬੈਠਾ ਹੋਇਆ ਸੀ, ਜਿਹੜਾ ਸਾਹਮਣੇ ਪੁਲਿਸ ਪਾਰਟੀ ਨੂੰ ਵੇਖ ਕੇ ਆਟੋ ਨੂੰ ਨਾਕੇ ਤੋਂ ਥੋੜ੍ਹਾ ਪਿੱਛੇ ਖੜ੍ਹਾ ਕਰਕੇ ਆਟੋ ਵਿਚੋਂ ਉੱਤਰ ਕੇ ਪਿੱਛੇ ਨੂੰ ਕਰਨ ਦੇ ਬਹਾਨੇ ਸੜਕ ਵੱਲ ਪੈਦਲ ਭੱਜਣ ਲੱਗਾ ਜਿਸ ਦੌਰਾਨ ਆਟੋ ਚਾਲਕ ਨੇ ਆਪਣੀ ਪਹਿਚਾਣ ਹੇਠਲੀ ਲੱਤ ਦੇ ਜੁਰਾਬ/ਜੇਬ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਵਜ਼ਨਦਾਰ ਕੱਢ ਕੇ ਪਾਸ ਵਿੱਚ ਸੁੱਟ ਦਿੱਤਾ ਤੇ ਦੋਵੇਂ ਪਿਸ਼ਾਬ ਕਰਨ ਦੇ ਬਹਾਨੇ ਖੜ੍ਹੇ ਹੋ ਗਏ ਜਿਨ੍ਹਾਂ ਨੂੰ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤੇ ਚਾਲਕ ਨੇ ਆਪਣਾ ਨਾਮ ਮੁਰੀਦ ਪੁੱਤਰ ਫਰੀਦ ਵਾਸੀ ਪਿੰਡ ਜੰਡਵਾਲ, ਜ਼ਿਲ੍ਹਾ ਪਠਾਨਕੋਟ ਤੇ ਦੂਸਰੇ ਦਾ ਨਾਮ ਰਾਮ ਕੁਮਾਰ ਪੁੱਤਰ ਸਾਈਂ ਦਾਸ ਵਾਸੀ ਵਾਰਡ ਨੰਬਰ 14, ਮੁਹੱਲਾ ਰਾਮਪੁਰਾ, ਪਠਾਨਕੋਟ ਦੱਸਿਆ ਜਿਨ੍ਹਾਂ ਪਾਸੋਂ 12.10 ਗ੍ਰਾਮ ਹੈਰੋਇਨ ਸਮੇਤ ਮੋਮੀ ਲਿਫਾਫਾ ਬਰਾਮਦ ਹੋਈ ਹੈ ਜਿਨ੍ਹਾਂ ਖਿਲਾਫ ਉਕਤ ਮੁਕੱਦਮਾ ਦਾ ਜੁਰਮ ਦਰਜ ਰਜਿਸਟਰ ਕੀਤਾ ਗਿਆ ਹੈ।