06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਿਸ਼ਾਲ ਕਾਫ਼ਲੇ ਨਾਲ ਦੀਨਾਨਗਰ ’ਚ ਰਵੀ ਮੋਹਨ ਦੀ ਧਮਾਕੇਦਾਰ ਐਂਟਰੀ, ਥਾਂ-ਥਾਂ ਹੋਇਆ ਭਰਵਾਂ ਸਵਾਗਤ

ਦੀਨਾਨਗਰ, 6 ਨਵੰਬਰ (ਚੱਕਰਾਜਾ)- ਵਿਧਾਨ ਸਭਾ ਹਲਕਾ ਦੀਨਾਨਗਰ ਨਾਲ ਸਬੰਧਿਤ ਸੀਨੀਅਰ ਆਗੂ ਰਵੀ ਮੋਹਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਵੱਡੇ ਕਾਫਲੇ ਨਾਲ ਹਲਕੇ ਅੰਦਰ ਦਾਖਲ ਹੋਏ। ਅੱਜ ਦਰਿਆ ਬਿਆਸ ਦੇ ਪੁਲ ਤੋਂ ਸ਼ੁਰੂ ਹੋਏ ਇਸ ਕਾਫ਼ਲੇ ਦੌਰਾਨ ਪੁਰਾਣਾ ਸ਼ਾਲਾ ਬਾਜ਼ਾਰ ਸਮੇਤ ਵੱਖ-ਵੱਖ ਥਾਵਾਂ ’ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਸਥਾਨਕ ਆਗੂਆਂ ਵਲੋਂ ਰਵੀ ਮੋਹਨ ਦਾ ਪੂਰੇ ਜੋਸ਼ੋ-ਖਰੋਸ਼ ਨਾਲ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਰਵੀ ਮੋਹਨ ਦੇ ਹਲਕਾ ਦੀਨਾਨਗਰ ’ਚ ਵੱਡੇ ਕਾਫਲੇ ਸਮੇਤ ਸ਼ਾਮਿਲ ਹੋਣ ’ਤੇ ਹਲਕੇ ਦੇ ਵਰਕਰ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ। ਅਜੀਤ ਤਸਵੀਰ 07-11-2026

ਦੀਨਾਨਗਰ, 6 ਨਵੰਬਰ (ਚੱਕਰਾਜਾ)- ਵਿਧਾਨ ਸਭਾ ਹਲਕਾ ਦੀਨਾਨਗਰ ਨਾਲ ਸਬੰਧਿਤ ਸੀਨੀਅਰ ਆਗੂ ਰਵੀ ਮੋਹਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਵੱਡੇ ਕਾਫਲੇ ਨਾਲ ਹਲਕੇ ਅੰਦਰ ਦਾਖਲ ਹੋਏ। ਅੱਜ ਦਰਿਆ ਬਿਆਸ ਦੇ ਪੁਲ ਤੋਂ ਸ਼ੁਰੂ ਹੋਏ ਇਸ ਕਾਫ਼ਲੇ ਦੌਰਾਨ ਪੁਰਾਣਾ ਸ਼ਾਲਾ ਬਾਜ਼ਾਰ ਸਮੇਤ ਵੱਖ-ਵੱਖ ਥਾਵਾਂ ’ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਸਥਾਨਕ ਆਗੂਆਂ ਵਲੋਂ ਰਵੀ ਮੋਹਨ ਦਾ ਪੂਰੇ ਜੋਸ਼ੋ-ਖਰੋਸ਼ ਨਾਲ ਭਰਵਾਂ ਸਵਾਗਤ ਕੀਤਾ ਗਿਆ। ਸਮਰਥਕਾਂ ਦੇ ਉਤਸ਼ਾਹ ਤੇ ਕਾਫ਼ਲੇ ਵਿਚ ਸ਼ਾਮਿਲ ਵਾਹਨਾਂ ਦੀ ਮੌਜੂਦਗੀ ਨੇ ਇਸ ਸਵਾਗਤੀ ਪ੍ਰੋਗਰਾਮ ਨੂੰ ਸਿਆਸੀ ਸ਼ਕਤੀ ਪ੍ਰਦਰਸ਼ਨ ਦਾ ਰੂਪ ਦੇ ਦਿੱਤਾ । ਪੁਰਾਣਾ ਸ਼ਾਲਾ ਤੋਂ ਹੁੰਦਾ ਹੋਇਆ ਇਹ ਕਾਫ਼ਲਾ ਪ੍ਰਸਿੱਧ ਧਾਰਮਿਕ ਅਸਥਾਨ ਪੰਡੋਰੀ ਦਰਬਾਰ ਪੁੱਜਿਆ ਜਿੱਥੇ ਰਵੀ ਮੋਹਨ ਨੇ ਚੇਅਰਮੈਨ ਗਗਨਦੀਪ ਸਿੰਘ ਤੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਉਪਰੰਤ ਉਹ ਦੀਨਾਨਗਰ ਦੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇਸ ਮੌਕੇ ਰਵੀ ਮੋਹਨ ਨੇ ਇਸ ਪ੍ਰਭਾਵਸ਼ਾਲੀ ਸਵਾਗਤੀ ਕਾਫ਼ਲੇ ਦਾ ਹਿੱਸਾ ਬਣੇ ਸਮੂਹ ਸਾਥੀਆਂ, ਪਾਰਟੀ ਵਰਕਰਾਂ ਤੇ ਸ਼ੁਭਚਿੰਤਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਦੌਰਾਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ, ਦੀਨਾਨਗਰ ਸੰਗਠਨ ਇੰਚਾਰਜ ਬਲਜੀਤ ਸਿੰ ਘ ਖਾਲਸਾ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਡਿਪਟੀ ਚੀਫ਼ ਕਸ਼ਮੀਰ ਸਿੰਘ ਵਾਹਲਾ ਵਲੋਂ ਰਵੀ ਮੋਹਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਰਵੀ ਮੋਹਨ ਕੋਲ ਸਿਆਸਤ ਦਾ ਵੱਡਾ ਤਜ਼ਰਬਾ ਹੋਣ ਦੇ ਨਾਲ-ਨਾਲ ਲੋਕਾਂ ਨਾਲ ਜੁੜਨ ਦੀ ਸਮਰੱਥਾ ਵੀ ਹੈ । ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਰਵੀ ਮੋਹਨ ਦੀ ਆਮਦ ਨਾਲ ਦੀਨਾਨਗਰ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਜਥੇਬੰਦਕ ਆਧਾਰ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗਾ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਭੂਮਿਕਾ ਅਹਿਮ ਸਾਬਤ ਹੋ ਸਕਦੀ ਹੈ। ਦੂਜੇ ਪਾਸੇ ਰਵੀ ਮੋਹਨ ਦੀ ਇਸ ਪ੍ਰਭਾਵਸ਼ਾਲੀ ਸਿਆਸੀ ਐਂਟਰੀ ਨੇ ਦੀਨਾਨਗਰ ਦੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਵਲੋਂ ਤਿਆਰੀਆਂ ਸ਼ੁਰੂ 19 ਨਵੰਬਰ... ਅਗਲੀ ਖ਼ਬਰ ਵਿੱਦਿਅਕ ਟੂਰ ਲਗਵਾਇਆ
Ad Position 24