ਅੱਚਲ ਸਾਹਿਬ, 9 ਮਾਰਚ (ਗੁਰਚਰਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਖੇ 21 ਮਾਰਚ ਨੂੰ , ਹਲਕਾ ਫ਼ਤਹਿਗੜ੍ਹ ਚੂੜੀਆਂ ਵਿਖੇ 13 ਮਾਰਚ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ 27 ਮਾਰਚ ਨੂੰ ਹੋਣ ਜਾ ਰਹੀਆਂ 'ਪੰਜਾਬ ਬਚਾਓ ਰੈਲੀਆਂ' ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਅੱਜ ਜਥੇਦਾਰ ਸੁੱਚਾ ਸਿੰਘ ਲੰਗਾਹ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਅੰਮੋਨੰਗਲ ਵਿਖੇ ਸੀਨੀਅਰ ਆਗੂ ਸਵਰਗੀ ਜਥੇਦਾਰ ਫ਼ਕੀਰ ਸਿੰਘ ਅੰਮੋਨੰਗਲ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਇਨ੍ਹਾਂ ਤਿੰਨਾਂ ਹੀ ਹੋਣ ਵਾਲੀਆਂ ਰੈਲੀਆਂ ਨੂੰ ਸਫ਼ਲ ਬਣਾਉਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ | ਇਸ ਮੌਕੇ ਸਵਰਗੀ ਫ਼ਕੀਰ ਸਿੰਘ ਦੇ ਪੁੱਤਰ ਸ: ਅਵਤਾਰ ਸਿੰਘ, ਸਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੋਤਰੇ ਯੂਥ ਆਗੂ ਸਰਬਜੀਤ ਸਿੰਘ ਅੰਮੋਨੰਗਲ ਵਲੋਂ ਜਥੇਦਾਰ ਲੰਗਾਹ ਦਾ ਆਪਣੇ ਗ੍ਰਹਿ ਪਹੁੰਚਣ 'ਤੇ ਨਿੱਘਾ ਸਵਾਗਤ ਕਰਦੇ ਹੋਏ ਸਿਰਪਾਓ ਤੇ ਸ੍ਰੀ ਸਾਹਿਬ ਦੇ ਕੇ ਸਤਿਕਾਰ ਕੀਤਾ ਗਿਆ | ਇਸ ਮੌਕੇ ਜਥੇਦਾਰ ਲੰਗਾਹ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਤੇ ਪੁਰਾਣੇ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਹਨ | ਉਨ੍ਹਾਂ ਕਿਹਾ ਸੂਬੇ ਦੇ ਲੋਕ 2027 ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਸੂਬੇ ਵਿਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਬੈਠੇ ਹਨ | ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਖੇ 21 ਮਾਰਚ ਨੂੰ ਰੈਲੀ ਹੋਣ ਜਾ ਰਹੀ ਹੈ | ਇਸੇ ਤਰ੍ਹਾਂ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਖੇ ਸ: ਲਖਬੀਰ ਸਿੰਘ ਲੋਧੀਨੰਗਲ ਦੇ ਯਤਨਾਂ ਸਦਕਾ 13 ਮਾਰਚ ਨੂੰ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਸ: ਰਾਜਨਬੀਰ ਸਿੰਘ ਘੁਮਾਣ ਦੇ ਯਤਨਾਂ ਸਦਕਾ 27 ਮਾਰਚ ਨੂੰ ਰੈਲੀ ਹੋਣ ਜਾ ਰਹੀ ਹੈ | ਇਨ੍ਹਾਂ ਰੈਲੀਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ | ਉਨ੍ਹਾਂ ਜਝਾਰੂ ਆਗੁਆਂ, ਵਰਕਰਾਂ ਤੇ ਯੂਥ ਵਿੰਗ ਨੂੰ ਅਪੀਲ ਕਰਦਿਆਂ ਕਿਹਾ ਕਿ ਰੈਲੀਆਂ ਵਿਚ ਏਨੇ ਵੱਡੇ ਇਕੱਠ ਕਰ ਦਿਓ ਕਿ ਵਿਰੋਧੀਆਂ ਦੀਆਂ ਨੀਂਦਰਾਂ ਉੱਡ ਜਾਣ | ਅੰਤ ਵਿਚ ਹਰਪਾਲ ਸਿੰਘ ਰੰਗੜ ਨੰਗਲ, ਸੁਰਵਿੰਦਰ ਸਿੰਘ ਢਡਿਆਲਾ ਨਜ਼ਾਰਾ, ਸਰਬਜੀਤ ਸਿੰਘ ਅੰਮੋਨੰਗਲ, ਅਜੇਦੀਪ ਸਿੰਘ ਪੁਰੀਆਂ ਖੁਰਦ, ਇਸ਼ਵਰ ਸਿੰਘ, ਸੁਖਬੀਰ ਸਿੰਘ ਜਾਹਦਪੁਰ ਆਦਿ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਡੇ ਕਾਫ਼ਲਿਆਂ ਸਮੇਤ ਰੈਲੀਆਂ ਵਿਚ ਪਹੁੰਚਣਗੇ | ਇਸ ਮੌਕੇ ਬਲਬੀਰ ਸਿੰਘ ਸੇਖਵਾਂ, ਬੱਬਲ ਨੱਤ, ਸਤਨਾਮ ਸਿੰਘ ਪੰਚ ਅੰਮੋਨੰਗਲ, ਮੰਗਲ ਸਿੰਘ ਪੰਚ ਤਰਸੇਮ ਸਿੰਘ ਅੰਮੋਨੰਗਲ, ਗੁਰਮੀਤ ਸਿੰਘ, ਹਰਮਨਦੀਪ ਸਿੰਘ, ਜੁਗਰਾਜ ਸਿੰਘ, ਦਲਬੀਰ ਸਿੰਘ, ਚੈਂਚਲ ਸਿੰਘ, ਸੁਖਦੇਵ ਸਿੰਘ, ਗੁਰਮੇਜ ਸਿੰਘ, ਜਸਵੰਤ ਸਿੰਘ, ਪ੍ਰਗਟ ਸਿੰਘ, ਗਗਨਦੀਪ ਸਿੰਘ, ਤਕਦੀਰ ਸਿੰਘ ਸੁੱਖਾ ਚਿੜਾ, ਗੁਰਵਿੰਦਰ ਸਿੰਘ ਢਡਿਆਲਾ ਨਜ਼ਾਰਾ, ਗੁਰਮਿੰਦਰ ਸਿੰਘ, ਜਸਬੀਰ ਸਿੰਘ ਅਕਾਲੀ ਪੁਰੀਆਂ, ਸਤਨਾਮ ਸਿੰਘ ਖਰਾਸੀਆ, ਦਲੀਪ ਸਿੰਘ ਸੇਖਵਾਂ, ਗੁਰਫਤਿਹ ਸਿੰਘ, ਨੰਬਰਦਾਰ ਗੁਰਮੀਤ ਸਿੰਘ ਢਡਿਆਲਾ ਨਜ਼ਾਰਾ, ਲਾਲੀ ਪੀ.ਏ. ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |