ਤਾਰਾਗੜ੍ਹ, 10 ਮਾਰਚ (ਸੋਹਨ ਲਾਲ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਾਰਾਗੜ੍ਹ ਮੁਹੱਲਾ ਕਲੀਨਿਕ ਦੇ ਇੰਚਾਰਜ ਡਾ: ਅਨੁਭਵ ਭਾਰਦਵਾਜ ਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ | ਜਿਸ ਵਿਚ ਸੀ.ਐਚ.ਸੀ. ਨਰੋਟ ਜੈਮਲ ਸਿੰਘ ਤੋਂ ਅੱਖਾਂ ਦੇ ਅਪਥਾਲਮਿਕ ਅਫ਼ਸਰ ਡਾ: ਪੋਲਮੀ ਦੱਤਾ ਵਿਸ਼ੇਸ਼ ਤੌਰ 'ਤੇ ਪਹੁੰਚ ਕੇ 35 ਤੋਂ 40 ਲੋਕਾਂ ਦੀਆਂ ਅੱਖਾਂ ਦੇ ਚੈਕਅੱਪ ਕੀਤੇ | ਇਸ ਮੌਕੇ ਅਪਥਾਲਮਿਕ ਅਫ਼ਸਰ ਡਾ: ਪੋਲਿਮਾ ਦੱਤਾ ਨੇ ਦੱਸਿਆ ਕਿ ਉਕਤ ਚੈਕ ਕੀਤੇ ਗਏ ਲੋਕਾਂ ਵਿਚੋਂ ਚਿੱਟੇ ਮੋਤੀ ਦੀ ਜ਼ਿਆਦਾ ਮਰੀਜ਼ ਪਾਏ ਗਏ | ਜਿਨ੍ਹਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਮੁਫ਼ਤ ਆਪ੍ਰੇਸ਼ਨ ਲਈ ਫਾਰਵਰਡ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਦੇ ਇੰਚਾਰਜ ਡਾ: ਅਨੁਭਵ ਭਾਰਦਵਾਜ ਨੇ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਸਰਕਾਰ ਵਲੋਂ ਮਿਲਣ ਵਾਲੀਆਂ ਮੁਫ਼ਤ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਆਪਣੇ ਸਟਾਫ਼ ਦੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ | ਇਸ ਮੌਕੇ ਮੁਹੱਲਾ ਕਲੀਨਿਕ ਤਾਰਾਗੜ੍ਹ ਦੇ ਇੰਚਾਰਜ ਡਾ: ਅਨੁਭਵ ਭਾਰਦਵਾਜ, ਸੀ.ਐਚ.ਸੀ. ਨਰੋਟ ਜੈਮਲ ਸਿੰਘ ਤੋਂ ਅਪਥਾਲਮਿਕ ਅਫ਼ਸਰ ਡਾ: ਪੋਲੀਮਾ ਦੱਤਾ, ਹੈਲਥ ਇੰਸਪੈਕਟਰ ਕਾਬਲ ਸਿੰਘ, ਫਾਰਮੇਸੀ ਅਫ਼ਸਰ ਨਿਹਾਰਕਾ, ਕਲੀਨਿਕ ਸਹਾਇਕ ਦਲਜੀਤ ਕੌਰ, ਸੀ.ਐਚ.ਓ. ਡਾ: ਨੀਰੂ ਬਾਲਾ, ਏ.ਐਮ.ਓ. ਡਾ: ਜੀਵਨਜੋਤੀ, ਐਮ.ਐਚ.ਵੀ. ਮਨਦੀਪ ਸਿੰਘ, ਉਪ ਵੈਦ ਪ੍ਰਦੀਪ ਕੁਮਾਰ ਅਤੇ ਰਾਮ ਪਾਲ ਫਾਰਮੇਸੀ ਅਫ਼ਸਰ ਹਾਜ਼ਰ ਸਨ |