10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਚੋਰੀ ਕੀਤੇ ਮੋਬਾਈਲਾਂ ਸਮੇਤ ਇਕ ਕਾਬੂ <br/>

Ad Position 21
No active advertisement
ਅਜੀਤ ਡੈਸਕ 11-03-2026
ਪਠਾਨਕੋਟ, 10 ਮਾਰਚ (ਸੰਧੂ)-ਜੀ.ਆਰ.ਪੀ. ਨੇ ਜਾਂਚ ਦੌਰਾਨ ਭੜੋਲੀ ਜੰਕਸ਼ਨ ਸਟੇਸ਼ਨ 'ਤੇ ਇਕ ਨੌਜਵਾਨ ਨੂੰ ਤਿੰਨ ਚੋਰੀ ਕੀਤੇ ਮੋਬਾਈਲਾਂ ਸਮੇਤ ਕਾਬੂ ਕੀਤਾ ਹੈ | ਜਿਸ ਦੀ ਪਹਿਚਾਣ ਰਵੀ ਕੁਮਾਰ ਉਰਫ਼ ਮਿੰਟੂ (35) ਵਾਸੀ ਭੜੋਲੀ ਖ਼ੁਰਦ ਵਜੋਂ ਹੋਈ ਹੈ | ਜੀ.ਆਰ.ਪੀ. ਚੌਕੀ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਦੋਸ਼ੀ ਰੇਲਗੱਡੀਆਂ ਵਿਚ ਯਾਤਰੀਆਂ ਤੋਂ ਮੋਬਾਈਲ ਫੋਨ ਚੋਰੀ ਕਰਦਾ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਚੈਕਿੰਗ ਦੌਰਾਨ ਭੜੋਲੀ ਜੰਕਸ਼ਨ ਸਟੇਸ਼ਨ ਨੇੜੇ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕੀਤਾ ਗਿਆ ਸੀ | ਤਲਾਸ਼ੀ ਲੈਣ 'ਤੇ ਉਸ ਤੋਂ ਤਿੰਨ ਚੋਰੀ ਕੀਤੇ ਮੋਬਾਈਲ ਬਰਾਮਦ ਹੋਏ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਤ ਆਸ਼ਰਮ ਮਿਸ਼ਨ ਰੋਡ ਪਠਾਨਕੋਟ ਵਿਖੇ ਬਰਸੀ ਸਮਾਗਮਾਂ ਦੀ ਹੋਈ ਸਮਾਪਤੀ <br/> ਅਗਲੀ ਖ਼ਬਰ ਇਨਰਵ੍ਹੀਲ ਕਲੱਬ ਪਠਾਨਕੋਟ ਨੇ ਹੋਣਹਾਰ ਵਿਦਿਆਰਥੀ ਨੂੰ ਵਜ਼ੀਫ਼ਾ ਰਾਸ਼ੀ ਕੀਤੀ ਭੇਟ <br/>
Ad Position 24