10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗਰਮੀਆਂ ਦੇ ਦਿਨਾਂ 'ਚ ਆਪਣੇ ਘਰ ਦੀ ਛੱਤ 'ਤੇ ਪਾਣੀ ਤੇ ਦਾਣਾ ਜ਼ਰੂਰ ਰੱਖਣਾ ਚਾਹੀਦਾ ਹੈ- ਰਾਜੇਸ਼ ਕੁਮਾਰ ਕੁੱਦਾ

Ad Position 21
No active advertisement
ਅਜੀਤ ਡੈਸਕ 11-03-2026
ਤਾਰਾਗੜ੍ਹ, 10 ਮਾਰਚ (ਸੋਹਨ ਲਾਲ)- ਅੱਜ ਕੱਲ੍ਹ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਘਰ ਦੀ ਛੱਤ 'ਤੇ ਪੰਛੀਆਂ ਲਈ ਪਾਣੀ ਤੇ ਖਾਣ ਦੀਆਂ ਵਸਤੂਆਂ ਜਿਵੇਂ ਦਾਣਾ ਆਦਿ ਜ਼ਰੂਰ ਰੱਖਣਾ ਚਾਹੀਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਨੇ ਕੀਤਾ | ਰਜੇਸ਼ ਕੁਮਾਰ ਕੁੱਦਾ ਨੇ ਕਿਹਾ ਕਿ ਜਦ ਇਨਸਾਨ ਨੂੰ ਪਿਆਸ ਲੱਗਦੀ ਹੈ ਤਾਂ ਉਹ ਪਾਣੀ ਮੰਗ ਕੇ ਪੀ ਸਕਦਾ ਹੈ ਪਰ ਪੰਛੀ ਨਾ ਤਾਂ ਪਾਣੀ ਦੀ ਮੰਗ ਕਰ ਸਕਦੇ ਹਨ ਅਤੇ ਨਾ ਹੀ ਕੁਝ ਖਾਣ ਵਾਲੀਆਂ ਵਸਤੂਆਂ ਦੀ, ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਖ਼ਾਸ ਕਰਕੇ ਅੱਜ ਕੱਲ੍ਹ ਗਰਮੀਆਂ ਦੇ ਦਿਨਾਂ ਵਿਚ ਆਪਣੇ ਘਰਾਂ ਦੀ ਛੱਤ 'ਤੇ ਪਾਣੀ ਤੇ ਕੁਝ ਖਾਣ ਦੀਆਂ ਵਸਤੂਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਕੋਈ ਵੀ ਪੰਛੀ ਭੁੱਖਾ ਪਿਆਸਾ ਨਾ ਰਹਿ ਸਕੇ | ਉਨ੍ਹਾਂ ਕਿਹਾ ਕਿ ਇਨਸਾਨ ਆਪਣੇ ਖਾਣ-ਪੀਣ ਦਾ ਖ਼ੁਦ ਖ਼ਿਆਲ ਰੱਖ ਸਕਦਾ ਹੈ ਪਰ ਇਹ ਪੰਛੀ ਇਨਸਾਨ 'ਤੇ ਹੀ ਨਿਰਭਰ ਹਨ | ਇਸ ਲਈ ਭਗਵਾਨ ਵਲੋਂ ਬਣਾਏ ਗਏ ਇਨ੍ਹਾਂ ਜੀਵਾਂ ਦਾ ਖ਼ਿਆਲ ਰੱਖਣਾ ਸਾਡਾ ਇਨਸਾਨੀ ਫ਼ਰਜ਼ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਸਾਗਰ ਪਬਲਿਕ ਸਕੂਲ ਇਲਾਕੇ ਵਿਚ ਦਾਖ਼ਲਿਆਂ ਲਈ ਪਹਿਲੀ ਤਰਜੀਹ ਬਣਿਆ <br/> ਅਗਲੀ ਖ਼ਬਰ ਹੁਣ ਤੱਕ 7800 ਤੋਂ ਵੱਧ ਲੋਕਾਂ ਨੇ ਵਾਜਬ ਮੁੱਲ ਦੀਆਂ ਦੁਕਾਨਾਂ ਲਈ ਅਰਜ਼ੀਆਂ ਦਿੱਤੀਆਂ-ਲਾਲ ਚੰਦ ਕਟਾਰੂਚੱਕ <br/>
Ad Position 24