10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲਾਇਨ ਡਾ. ਤਰਸੇਮ ਸਿੰਘ ਨੂੰ ਅੰਤਰਰਾਸ਼ਟਰੀ ਪਿੰਨ ਨਾਲ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 11-03-2026
ਪਠਾਨਕੋਟ, 10 ਮਾਰਚ (ਸੰਧੂ)-ਲਾਇਨ ਡਾ: ਤਰਸੇਮ ਸਿੰਘ ਨੂੰ ਅੰਤਰਰਾਸ਼ਟਰੀ ਪ੍ਰਧਾਨ ਏ.ਪੀ. ਸਿੰਘ ਨੇ ਜਲੰਧਰ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਅੰਤਰਰਾਸ਼ਟਰੀ ਪਿੰਨ ਅਤੇ ਸਿਰੋਪਾ ਨਾਲ ਸਨਮਾਨਿਤ ਕੀਤਾ | ਪ੍ਰੋਗਰਾਮ ਚੇਅਰਮੈਨ ਪੀ.ਡੀ.ਜੀ. ਪੀ.ਐਸ. ਚਾਵਲਾ ਅਤੇ ਸਮਾਗਮ ਕਨਵੀਨਰ ਪੀ.ਡੀ.ਜੀ. ਲਾਇਨ ਸਤੀਸ਼ ਮਹੇਂਦਰੂ ਦੀ ਨਿਗਰਾਨੀ ਹੇਠ ਜਲੰਧਰ ਵਿਚ ਆਯੋਜਿਤ ਜ਼ਿਲ੍ਹਾ 321-ਡੀ ਦੇ ਵੱਖ-ਵੱਖ ਕਲੱਬਾਂ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸੇ ਦੌਰਾਨ ਲਾਇਨਜ਼ ਕਲੱਬ ਪਠਾਨਕੋਟ ਵਿਖੇ ਸਮਾਜ ਸੇਵਾ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਲਾਇਨ ਡਾ: ਤਰਸੇਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਅੰਤਰਰਾਸ਼ਟਰੀ ਪ੍ਰਧਾਨ ਏ.ਪੀ. ਸਿੰਘ ਨੇ ਡਾ: ਤਰਸੇਮ ਸਿੰਘ ਦੇ ਲਾਇਨਵਾਦ ਦੇ ਭਲੇ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਰੇ ਕਲੱਬ ਮੈਂਬਰਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਡਾ: ਤਰਸੇਮ ਨੇ ਇਸ ਸਨਮਾਨ ਲਈ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ.ਪੀ. ਸਿੰਘ ਅਤੇ ਸੀਨੀਅਰ ਲਾਇਨ ਲੀਡਰਾਂ ਦੇ ਸਮੂਹ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਘਰਥੋਲੀ ਮੁਹੱਲੇ 'ਚ ਨਾਲੀਆਂ ਦੀ ਸਫ਼ਾਈ ਨਾ ਹੋਣ 'ਤੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਗੁਰਦਾਸਨੰਗਲ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24