ਗੁਰਦਾਸਪੁਰ, 10 ਮਾਰਚ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਜ਼ਰੂਰੀ ਮੀਟਿੰਗ ਸੁਰਿੰਦਰ ਪੱਪੂ ਦੀ ਪ੍ਰਧਾਨਗੀ ਹੇਠ ਪੁਰਾਣਾ ਸ਼ਾਲਾ ਬਿਜਲੀ ਘਰ ਵਿਖੇ ਹੋਈ | ਜਿਸ ਵਿਚ ਵੱਡੀ ਗਿਣਤੀ 'ਚ ਪੈਨਸ਼ਨਰਾਂ ਨੇ ਹਿੱਸਾ ਲਿਆ | ਇਸ ਮੌਕੇ ਸਾਬਕਾ ਇੰਜੀ: ਜਗਤ ਸਿੰਘ, ਸਾਬਕਾ ਇੰਜੀ: ਮਲਕੀਤ ਸਿੰਘ, ਸਾਬਕਾ ਇੰਜੀ: ਬਲਦੇਵ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿਸਾਨ, ਮਜ਼ਦੂਰਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦੇ ਕਰਕੇ ਆਈ ਸੀ ਕਿ ਕਿਸੇ ਵੀ ਵਰਗ ਨੰੂ ਪ੍ਰੇਸ਼ਾਨੀ ਹੋਣ ਨਹੀਂ ਦਿੱਤਾ ਜਾਵੇਗਾ | ਪਰ ਹੋਇਆ ਇਸ ਦੇ ਉਲਟ, ਕਿਉਂਕਿ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਵਿਚ 16 ਫ਼ੀਸਦੀ ਡੀ.ਏ, ਉਸ ਦਾ ਬਕਾਇਆ ਹੀ ਨਹੀਂ ਦਿੱਤਾ | ਜਿਸ ਕਰਕੇ ਪੈਨਸ਼ਨਰਾਂ ਅੰਦਰ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਜੇਕਰ ਬਜਟ ਸੈਸ਼ਨ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 28 ਮਾਰਚ ਨੰੂ ਬਿਜਲੀ ਮੰਤਰੀ ਪੰਜਾਬ ਦੀ ਕੋਠੀ ਲੁਧਿਆਣਾ ਵਿਖੇ ਸੂਬਾ ਕਮੇਟੀ ਦੀ ਅਗਵਾਈ ਹੇਠ ਮੰਗਾਂ ਮਨਵਾਉਣ ਲਈ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਸੁਖਜੀਤ ਸਿੰਘ ਚਾਵਾ, ਰਘਬੀਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਹੀਰਾ ਸਿੰਘ, ਇੰਜੀ: ਮਹਿੰਦਰ ਸਿੰਘ ਖਿੱਚੀਆਂ, ਸਾਬਕਾ ਇੰਜੀ: ਸੁੱਚਾ ਸਿੰਘ, ਦਰਸ਼ਨ ਸਿੰਘ ਬਾਜਵਾ, ਤਸਵੀਰ ਸਿੰਘ, ਮੁੱਖਾ ਸਿੰਘ, ਠਾਕੁਰ ਮਦਨ ਲਾਲ, ਪਿਆਰਾ ਸਿੰਘ, ਦਿਆਲ ਸਿੰਘ, ਗੁਰਦੀਪ ਸਿੰਘ ਸੈਣੀ, ਸੈਮੂਅਲ ਮਸੀਹ ਆਦਿ ਹਾਜ਼ਰ ਸਨ |