14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰਦਾਸਪੁਰ 'ਚ ਪਾਈਪਡ ਨੇਚਰਲ ਗੈਸ ਨੈ ੱਟਵਰਕ ਦਾ ਹੋਵੇਗਾ ਵਿਸਥਾਰ-ਡੀ.ਐਮ

Ad Position 21
No active advertisement
ਅਜੀਤ ਡੈਸਕ 29-03-2026
ਗੁਰਦਾਸਪੁਰ, 28 ਮਾਰਚ (ਅਸ਼ੋਕ ਸ਼ਰਮਾ)-ਕੇਂਦਰ ਸਰਕਾਰ ਦੇ ਹੁਕਮਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਗੁਰਦਾਸਪੁਰ 'ਚ ਪਾਈਪਡ ਨੇਚਰਲ ਗੈਸ ਨੈੱਟਵਰਕ ਦਾ ਜੰਗੀ ਪੱਧਰ 'ਤੇ ਵਿਸਥਾਰ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਜਰਾਤ ਗੈਸ ਲਿਮਟਿਡ ਦੇ ਅਧਿਕਾਰੀ ਅਨੰਦ ਸਿੰਘ ਨੇਗੀ ਡਿਪਟੀ ਮੈਨੇਜਰ ਟੈਕਨੀਕਲ ਨੇ ਦੱਸਿਆ ਕਿ ਇਹ ਭਾਰਤ ਸਰਕਾਰ ਦੇ ਨੈਚੂਰਲ ਗੈਸ ਤੇ ਪੈਟਰੋਲੀਅਮ ਉਤਪਾਦ ਵੰਡ 2026 ਦੇ ਤਹਿਤ ਕੀਤਾ ਜਾ ਰਿਹਾ ਹੈ ਜੋ 24 ਮਾਰਚ 2026 ਨੰੂ ਅਹਿਮ ਵਸਤੂਆਂ ਕਾਨੰੂਨ 1955 ਤਹਿਤ ਸ਼ੁਰੂ ਕੀਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦਾ ਕੰਮ ਜਾਰੀ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਦੇ ਹੁਕਮਾਂ ਮੁਤਾਬਿਕ ਪਾਈਪਡ ਨੇਚਰਲ ਗੈਸ ਨੰੂ ਅਹਿਮ ਯੂਟੀਲਿਟੀ ਸੇਵਾ ਘੋਸ਼ਿਤ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਐਲ.ਪੀ.ਜੀ 'ਤੇ ਨਿਰਭਰਤਾ ਘਟੇਗੀ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅੰਦਰ ਵੀ ਗੈਸ ਡਿਸਟ੍ਰੀਬਿਊਟਰ ਕੰਪਨੀਆਂ ਨੰੂ ਰਾਈਟ ਆਫ਼ ਵੇਅ ਦਿੱਤਾ ਗਿਆ ਹੈ ਤਾਂ ਜੋ ਸਰਕਾਰੀ ਤੇ ਰਿਹਾਇਸ਼ੀ ਖੇਤਰਾਂ ਵਿਚ ਪਾਈਪ ਲਾਈਨ ਤੇਜ਼ੀ ਨਾਲ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਸਾਲ 2019 ਵਿਚ ਗੁਰਦਾਸਪੁਰ 'ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਲਈ ਅਧਿਕਾਰਿਤ ਕੀਤਾ ਗਿਆ ਸੀ ਅਤੇ ਹੁਣ ਤੱਕ ਕੰਪਨੀ ਵਲੋਂ 5 ਹਜ਼ਾਰ ਤੋਂ ਵੱਧ ਘਰੇਲੂ ਉਪਭੋਗਤਾਵਾਂ ਨੰੂ ਪੀ.ਐਨ.ਜੀ ਨਾਲ ਜੋੜਿਆ ਜਾ ਚੁੱਕਾ ਹੈ ਤੇ 20 ਤੋਂ ਵੱਧ ਸਟੇਸ਼ਨ ਸ਼ੁਰੂ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਤੇ ਗੁਜਰਾਤ ਗੈਸ ਲਿਮਟਿਡ ਨਾਲ ਤਾਲਮੇਲ ਜਾਰੀ ਹੈ ਅਤੇ ਲੋਕਾਂ ਨੰੂ ਅਪੀਲ ਕੀਤੀ ਹੈ ਕਿ ਉਹ ਪਾਈਪ ਲਾਈਨ ਕੰਮ 'ਚ ਪੂਰਨ ਸਹਿਯੋਗ ਦੇਣ ਦੇ ਨਾਲ ਨਾਲ ਪੀ.ਐਨ.ਜੀ ਕੁਨੈਕਸ਼ਨ ਦਾ ਲਾਭ ਲੈਣ |
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ਵਿਖੇ ਨਾਗਰਿਕ ਦੇ ਕਰਤੱਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਹਲਕਾ ਇੰਚਾਰਜ ਰਮਨ ਬਹਿਲ ਅਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਸਕੀਮ ਨੰਬਰ 7 ਵਿਖੇ ਓਪਨ ਸਪੋਰਟਸ ਕਲੱਬ ਦਾ ਰੱਖਿਆ ਨੀਂਹ ਪੱਥਰ...
Ad Position 24