14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਭਿੱਟੇਵੱਡ 'ਚ ਮੇਹਰ ਸਿੰਘ ਦੇ ਪਰਿਵਾਰ ਨੇ ਕਰਵਾਇਆ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 29-03-2026
ਕਾਹਨੂੰਵਾਨ, 28 ਮਾਰਚ (ਜਸਪਾਲ ਸਿੰਘ ਸੰਧੂ)- ਪਿੰਡ ਭਿੱਟੇਵੱਡ ਦੇ ਮੇਹਰ ਸਿੰਘ ਦੇ ਪਰਿਵਾਰ ਵਲੋਂ ਹਰ ਸਾਲ ਹੀ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ | ਇਸੇ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਅੱਜ ਇਸ ਪਰਿਵਾਰ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ | ਬਾਅਦ ਵਿਚ ਖੁੱਲ੍ਹੇ ਪੰਡਾਲ ਅੰਦਰ ਗੁਰਮਤਿ ਸਮਾਗਮ ਦੀ ਆਰੰਭਤਾ ਕੀਤੀ ਗਈ | ਸਭ ਤੋਂ ਪਹਿਲਾਂ ਭਾਈ ਸਤਬੀਰ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ | ਉਪਰੰਤ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸੀ ਦਰਬਾਰ ਸਾਹਿਬ ਵਾਲਿਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਗਿਆਨੀ ਬਲਜੀਤ ਸਿੰਘ ਰੋਪੜ ਵਾਲਿਆਂ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਅੰਤ ਵਿਚ ਭਗਵੰਤ ਸਿੰਘ ਸੂਰਵਿੰਡ ਅਤੇ ਗੁਰਿੰਦਰਪਾਲ ਸਿੰਘ ਬੈਂਕਾ ਦੇ ਕਵੀਸ਼ਰੀ ਜਥੇ ਵਲੋਂ ਸ਼ਹੀਦ ਭਾਈ ਤਾਰਾ ਸਿੰਘ ਵਾਂ ਦਾ ਸ਼ਹੀਦੀ ਪ੍ਰਸੰਗ ਸੁਣਾਇਆ ਗਿਆ | ਬਾਪੂ ਮੇਹਰ ਸਿੰਘ ਦੇ ਪਰਿਵਾਰ ਵਿਚੋਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਵਲੋਂ ਹਰ ਜਥੇ ਦਾ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਮਾਣ ਸਤਿਕਾਰ ਕੀਤਾ ਗਿਆ | ਗਿਆਨੀ ਬਲਜੀਤ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵਾਲਿਆਂ ਵਲੋਂ ਸੰਸਾਰ ਭਰ ਵਿਚ ਕੀਤੇ ਗਏ ਗੁਰਮਤਿ ਪ੍ਰਚਾਰ, ਪੰਥ ਲਈ ਅਨੇਕਾਂ ਵਿਦਵਾਨਾਂ ਨੂੰ ਤਿਆਰ ਕਰਨਾ ਤੇ ਉਨ੍ਹਾਂ ਵਲੋਂ ਆਪਣੀ ਕਲਮ ਦੁਆਰਾ ਪਾਏ ਵਿਲੱਖਣ ਯੋਗਦਾਨ ਸਦਕਾ ਉਨ੍ਹਾਂ ਨੂੰ ਸਿੰਘ ਸਾਹਿਬ ਵਲੋਂ 'ਵਿਸ਼ੇਸ਼ ਸਨਮਾਨ' ਦਿੱਤਾ ਗਿਆ | ਇਸ ਮੌਕੇ ਅਮਰਜੀਤ ਸਿੰਘ ਚੇਅਰਮੈਨ ਗੁਰਮਤਿ ਕਾਲਜ ਰੋਪੜ, ਸੁਖਦੇਵ ਸਿੰਘ ਛੀਨਾ, ਬਾਬਾ ਭੋਲਾ ਸਿੰਘ ਕਾਰ ਸੇਵਾ ਗੁਰਦੁਆਰਾ ਨਾਨਕਸਰ ਵਾਲੇ, ਕਵੀਸ਼ਰ ਅਜੀਤ ਸਿੰਘ ਦਰਦੀ, ਬਾਬਾ ਚਮਕੌਰ ਸਿੰਘ ਗ੍ਰੰਥੀ ਗੁਰਦੁਆਰਾ ਨਾਨਕਸਰ ਸਾਹਿਬ, ਗਿਆਨੀ ਹਰਜਿੰਦਰ ਸਿੰਘ ਗ੍ਰੰਥੀ, ਹਰਮਨਦੀਪ ਸਿੰਘ, ਭਾਈ ਪਰਲੋਕ ਸਿੰਘ, ਸੂਬਾ ਸਿੰਘ ਭਰਥ, ਦਵਿੰਦਰ ਸਿੰਘ ਭਾਮੜੀ, ਨਿਸ਼ਾਨ ਸਿੰਘ, ਜੁਝਾਰ ਸਿੰਘ, ਸੂਬਾ ਸਿੰਘ ਕੋਟ ਟੋਡਰ ਮੱਲ, ਡਾਕਟਰ ਬਲਵਿੰਦਰ ਸਿੰਘ ਧੰਦੋਈ, ਕਿਸਾਨ ਆਗੂ ਰਣਜੀਤ ਸਿੰਘ ਧੰਦਲ, ਗੁਰਦੇਵ ਸਿੰਘ ਧੰਦਲ, ਸੂਬਾ ਸਿੰਘ ਭਿੱਟੇਵੱਡ, ਨਰਿੰਦਰ ਸਿੰਘ ਫੌਜੀ, ਅਜੀਤ ਸਿੰਘ, ਕੰਵਰਪਾਲ ਸਿੰਘ ਛੀਨਾ, ਡਾਕਟਰ ਅਵਤਾਰ ਸਿੰਘ ਬੱਲ ਪੰਜਗਰਾਈਆਂ ਆਦਿ ਸੰਗਤਾਂ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਝਾ ਜ਼ੋਨ ਸਿੱਖਿਆ ਵਿੰਗ ਦੇ ਪ੍ਰਧਾਨ ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਕੀਤਾ ਸਕੂਲਾਂ ਦਾ ਦੌਰਾ ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ 'ਚ ਸਾਲਾਨਾ ਸਮਾਗਮ ਕਰਵਾਇਆ
Ad Position 24